ਪੰਜਾਬ

punjab

ETV Bharat / state

Live Video: ਪਿਸਤੌਲ ਦੀ ਨੋਕ 'ਤੇ ਚੋਰਾਂ ਨੇ ਲੁੱਟੀ ਸੁਨਿਆਰੇ ਦੀ ਦੁਕਾਨ - Thieves at gunpoint loot

ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਵਿਚ ਦੋ ਨਕਾਬਪੋਸ਼ (Masked) ਲੁਟੇਰਿਆਂ ਵੱਲੋਂ ਪਿਸਤੌਲ (Pistol)ਦੀ ਨੋਕ ਉਤੇ ਇਕ ਸੁਨਿਆਰੇ ਦੀ ਦੁਕਾਨ ਲੁੱਟ ਲਈ ਹੈ।ਲੁਟੇਰੇ 5 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ।

ਲਾਈਵ ਵੀਡੀਓ, ਪਿਸਤੌਲ ਦੀ ਨੋਕ 'ਤੇ ਚੋਰਾਂ ਨੇ ਲੁਟੀ ਸੁਨਿਆਰੇ ਦੀ ਦੁਕਾਨ
ਲਾਈਵ ਵੀਡੀਓ, ਪਿਸਤੌਲ ਦੀ ਨੋਕ 'ਤੇ ਚੋਰਾਂ ਨੇ ਲੁਟੀ ਸੁਨਿਆਰੇ ਦੀ ਦੁਕਾਨ

By

Published : Jul 21, 2021, 7:01 AM IST

ਫਰੀਦਕੋਟ:ਪਿੰਡ ਵਾਂਦਰ ਜਟਾਣਾ ਵਿਖੇ ਅੱਜ ਦੋ ਨਕਾਬਪੋਸ਼ (Masked) ਲੁਟੇਰਿਆਂ ਵੱਲੋਂ ਪਿਸਤੌਲ (Pistol) ਦੀ ਨੋਕ ਤੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਿਥੇ ਕਰੀਬ ਪੰਜ ਲੱਖ ਰੁਪਏ ਦੇ ਕਰੀਬ ਸੋਨੇ ਅਤੇ ਚਾਂਦੀ ਦੇ ਗਹਿਣੇ ਲੈਕੇ ਫਰਾਰ ਹੋ ਗਏ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਗਈ।ਸਾਰੀ ਘਟਨਾ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਲਾਈਵ ਵੀਡੀਓ, ਪਿਸਤੌਲ ਦੀ ਨੋਕ 'ਤੇ ਚੋਰਾਂ ਨੇ ਲੁੱਟੀ ਸੁਨਿਆਰੇ ਦੀ ਦੁਕਾਨ

ਜਾਣਕਾਰੀ ਮੁਤਾਬਿਕ ਪਿੰਡ ਵਾਂਦਰ ਜਟਾਣਾ ਵਿਖੇ ਰਾਹੁਲ ਜਵੇਲਰ ਨਾਮਕ ਦੁਕਾਨ ਦੇ ਮਾਲਿਕ ਰਾਹੁਲ ਜੋ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਕਰੀਬ 12.30 ਵਜੇ ਦੁਪਹਿਰੇ ਦੋ ਨਕਾਬਪੋਸ਼ ਜਿਨ੍ਹਾਂ ਦੇ ਹੱਥ ਚ ਪਿਸਤੌਲ ਸੀ ਵੱਲੋਂ ਦੁਕਾਨਦਾਰ ਤੇ ਪਿਸਤੌਲ ਤਾਣ ਦਿੱਤੀ ਅਤੇ ਨਾਲ ਕੁੱਟਮਾਰ ਵੀ ਕਰਦੇ ਰਹੇ ਅਤੇ ਡਰਾ ਧਮਕਾ ਕੇ ਦੁਕਾਨਦਾਰ ਤੋਂ ਦੁਕਾਨ ਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲੱਗਭਗ ਪੰਜ ਲੱਖ ਰੁਪਏ ਬਣਦੀ ਹੈ ਲੁੱਟ ਕੇ ਫਰਾਰ ਹੋ ਗੁਏ।

ਫਿਲਹਾਲ ਮੌਕੇ ਤੇ ਪੁਹੰਚ ਪੁਲਿਸ ਜਾਂਚ ਵਿਚ ਜੁਟ ਗਈ ਹੈ ਅਤੇ ਸੀਸੀਟੀਵੀ ਰਿਕਾਰਡਿੰਗ ਆਪਣੇ ਕਬਜ਼ੇ ਚ ਲੈਕੇ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੀ ਹੈ।

ਇਹ ਵੀ ਪੜੋ:ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੇ ਕਿਸਾਨਾਂ ਧਰਨਾ

ABOUT THE AUTHOR

...view details