ਪੰਜਾਬ

punjab

ETV Bharat / state

ਫ਼ਰੀਦਕੋਟ ਵਿਖੇ ਰੇਲਵੇ ਉੱਪਰ ਉਸਰਿਆ ਪੁੱਲ ਬਣਿਆ ਮੁਸੀਬਤ

ਫ਼ਰੀਦਕੋਟ ਵਿਖੇ ਰੇਲਵੇ ਕਰਾਸਿੰਗ ਉੱਤੇ ਬਣੇ ਉਸਰੇ 15 ਨੰਬਰ ਓਵਰ ਬ੍ਰਿਜ ਦੀਆਂ ਲਾਇਟਾਂ ਨਹੀਂ ਜਗ ਰਹੀਆਂ, ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਕਈ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਅੰਡਰ ਬ੍ਰਿਜ ਹੇਠਾਂ ਵੀ ਪਾਣੀ ਦੀ ਕੋਈ ਨਿਕਾਸੀ ਨਹੀਂ ਹੁੰਦੀ ਹੈ।

By

Published : Sep 3, 2020, 3:05 AM IST

ਫ਼ਰੀਦਕੋਟ ਵਿਖੇ ਰੇਲਵੇ ਉੱਪਰ ਉਸਰਿਆ ਪੁੱਲ ਬਣਿਆ ਮੁਸੀਬਤ
ਫ਼ਰੀਦਕੋਟ ਵਿਖੇ ਰੇਲਵੇ ਉੱਪਰ ਉਸਰਿਆ ਪੁੱਲ ਬਣਿਆ ਮੁਸੀਬਤ

ਫ਼ਰੀਦਕੋਟ: ਸ਼ਹਿਰ ਵਿੱਚ ਬਣੇ ਰੇਲਵੇ ਕਰਾਸਿੰਗ ਉੱਤੇ ਬਣੇ ਨੈਸ਼ਨਲ ਹਾਈਵੇਅ ਉੱਤੇ ਉਸਰੇ 15 ਨੰਬਰ ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਉੱਤੇ ਸਟ੍ਰੀਟ ਲਾਈਨਾਂ ਨਾ ਜਗਣ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਹੱਲਾ ਵਾਸੀਆਂ ਨੇ ਦੱਸਿਆਂ ਕਿ ਅਸੀਂ ਪ੍ਰਸਾਸ਼ਨ ਨੂੰ ਕਈ ਵਾਰ ਇਥੇ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਬਾਰੇ ਕਹਿ ਚੁੱਕੇ ਹਾਂ, ਪਰ ਹਾਲੇ ਤੱਕ ਵੀ ਕਿਸੇ ਨੇ ਕੋਈ ਸਾਰ ਨਹੀਂ ਲਈ।

ਫ਼ਰੀਦਕੋਟ ਵਿਖੇ ਰੇਲਵੇ ਉੱਪਰ ਉਸਰਿਆ ਪੁੱਲ ਬਣਿਆ ਮੁਸੀਬਤ

ਵਾਸੀਆਂ ਨੇ ਦੱਸਿਆ ਕਿ ਇਸ ਥਾਂ ਉੱਤੇ ਲਾਈਟਾਂ ਨਾਲ ਹੋਣ ਕਾਰਨ ਹਨੇਰੇ ਵਿੱਚ ਰਾਤ ਨੂੰ ਕਈ ਲੁੱਟਾਂ-ਖੋਹਾਂ ਦੀਆਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਲਾਈਟਾਂ ਬੰਦ ਪਈਆਂ ਹਨ ਅਤੇ ਉਸ ਦੇ ਨਾਲ ਹੀ ਅੰਡਰ ਬ੍ਰਿਜ ਵਿੱਚ ਮੀਂਹ ਪੈਣ ਤੋਂ ਬਾਅਦ ਕਾਫ਼ੀ ਪਾਣੀ ਖੜ ਜਾਂਦਾ ਹੈ। ਉਨ੍ਹਾਂ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ।

ABOUT THE AUTHOR

...view details