ਪੰਜਾਬ

punjab

ETV Bharat / state

ਫਾਇਨੈਂਸ ਕੰਪਨੀ ਦੇ ਵੱਡੇ ਅਧਿਕਾਰੀਆਂ ਖਿਲਾਫ਼ ਫਰੀਦਕੋਟ 'ਚ ਮੁਕੱਦਮਾਂ ਦਰਜ - Faridkot Police

ਫਰੀਦਕੋਟ (Faridkot) ਵਿਚ ਸੁੰਦਰਮ ਫਾਇਨੈਂਸ ਕੰਪਨੀ (Sundaram Finance Company) ਦੇ ਤਿੰਨ ਮੁਲਾਜ਼ਮ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਇਹਨਾਂ ਵੱਲੋਂ ਚਰਨਜੀਤ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਪਰਿਵਾਰ ਨਾਲ ਧਮਕੀਆਂ ਦਿੱਤੀਆ ਗਈਆ ਹਨ। ਫਰੀਦਕੋਟ ਦੇ ਟਰਾਂਸਪੋਰਟਾਂ (Transports of Faridkot)ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਫਾਇਨੈਂਸ ਕੰਪਨੀ ਦੇ ਵੱਡੇ ਅਧਿਕਾਰੀਆਂ ਖਿਲਾਫ਼ ਫਰੀਦਕੋਟ 'ਚ ਮੁਕੱਦਮਾਂ ਦਰਜ
ਫਾਇਨੈਂਸ ਕੰਪਨੀ ਦੇ ਵੱਡੇ ਅਧਿਕਾਰੀਆਂ ਖਿਲਾਫ਼ ਫਰੀਦਕੋਟ 'ਚ ਮੁਕੱਦਮਾਂ ਦਰਜ

By

Published : Nov 26, 2021, 12:33 PM IST

ਫਰੀਦਕੋਟ: ਜਿਲ੍ਹੇ ਅੰਦਰ ਨਿੱਜੀ ਖੇਤਰ ਦੀ ਫਾਇਨੈਂਸ ਕੰਪਨੀ ਸੁੰਦਰਮ ਫਾਇਨੈਂਸ (Sundaram Finance Company) ਦੇ 3 ਕਰਮਚਾਰੀਆਂ ਅਤੇ ਕੁਝ ਨਾਮਲੂਮ ਵਿਅਕਤੀਆ ਖਿਲਾਫ ਫਰੀਦਕੋਟ ਪੁਲਿਸ (Faridkot Police) ਨੇ ਮੁਕੱਦਮਾ ਦਰਜ ਕੀਤਾ। ਜਿਸ ਵਿਚ ਕਥਿਤ ਮੁਲਜ਼ਮ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਉਠਣ ਲੱਗੀ ਹੈ। ਫਰੀਦਕੋਟ ਵਿਚ ਇਕੱਠੇ ਹੋਏ ਟਰਾਂਸਪੋਰਟਰਾਂ ਨੇ ਨਾਮਜਦ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਫਾਇਨੈਂਸ ਕੰਪਨੀ ਦੇ ਵੱਡੇ ਅਧਿਕਾਰੀਆਂ ਖਿਲਾਫ਼ ਫਰੀਦਕੋਟ 'ਚ ਮੁਕੱਦਮਾਂ ਦਰਜ
ਪੀੜਤ ਟਰਾਂਸਪੋਰਟਰਾਂ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਉਹਨਾਂ ਵੱਲੋਂ ਫਰੀਦਕੋਟ ਪੁਲਿਸ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਗਈ ਸੀ ਕਿ ਸੁੰਦਰਮ ਫਾਇਨੈਂਸ ਕੰਪਨੀ ਦੇ ਮੁਲਾਜਮਾਂ ਵੱਲੋਂ ਚਰਨਜੀਤ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਕਥਿਤ ਗੁੰਡਾਗਰਦੀ ਕੀਤੀ ਗਈ ਸੀ ਅਤੇ ਪਰਿਵਾਰ ਅਤੇ ਔਰਤਾਂ ਨੂੰ ਧਮਕੀਆ ਦੇਣ ਦੇ ਨਾਲ ਨਾਲ ਕੁੱਟ ਮਾਰ ਵੀ ਕੀਤੀ ਸੀ ਜਿਸ ਦੇ ਚਲਦੇ ਟਰਾਂਸਪੋਰਟਰਾਂ ਵੱਲੋਂ ਸੁੰਦਰਮ ਫਾਇਨੈਂਸ ਕੰਪਨੀ (Sundaram Finance Company) ਦੇ ਫਰਦਿਕੋਟ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਉਦੋਂ ਤੋਂ ਲੇੈ ਕੇ ਅੱਜ ਤੱਕ ਪੁਲਿਸ ਵੱਲੋਂ ਜਾਂਚ ਕੀਤੀ ਗਈ ਅਤੇ ਹੁਣ ਜਾ ਕੇ ਕਿਤੇ ਸੁੰਦਰਮ ਫਾਇਨੈਂਸ ਦੇ 3 ਅਧਿਕਾਰੀਆਂ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾਂ ਦਰਜ ਹੋਇਆ ਹੈ। ਪੀੜਤ ਟਰਾਂਸਪੋਰਟਰਾਂ ਨੇ ਮੰਗ ਕੀਤੀ ਕਿ ਮਾਮਲੇ ਵਿਚ ਨਾਮਜਦ ਕੀਤੇ ਗਏ ਫਾਇਨੈਂਸ ਕੰਪਨੀ ਦੇ ਕਰਮਚਾਰੀਆਂ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।

ਫਰੀਦਕੋਟ ਦੇ ਮੁੱਖ ਅਫਸਰ ਗੁਰਮੇਲ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਦੇ ਬਿਆਨਾਂ ਤੇ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੇ ਡੀਏ ਲੀਗਲ ਦੀ ਰਾਇ ਲੈਣ ਤੋਂ ਬਾਅਦ ਫਾਇਨੈਂਸ ਕੰਪਨੀ ਦੇ 3 ਅਧਿਕਾਰੀਆਂ ਸਮੇਤ ਕੁਝ ਅਣਪਛਾਤੇ ਲੋਕਾਂ ਤੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਜਿਸ ਵਿਚ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।

ਇਹ ਵੀ ਪੜੋ:ਗੈਰ-ਕਾਨੂੰਨੀ ਮਾਈਨਿੰਗ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ

ABOUT THE AUTHOR

...view details