ਪੰਜਾਬ

punjab

ETV Bharat / state

VIP ਕਲਚਰ ਮੇਲੇ ਦੌਰਾਨ ਹੋਈ ਲਾਠੀਚਾਰਜ, ਵਿਧਾਨ ਸਭਾ ਸਪੀਕਰ ਸੰਧਵਾਂ ਕੋਲੋਂ ਮਿਲਿਆ ਇਹ ਜਵਾਬ

ਪਿਛਲੇ 20 ਦਿਨਾਂ ਤੋਂ ਐਸਪੀ ਦਫ਼ਤਰ ਦੇ ਬਾਹਰ ਮੋਟਰਾਂ ਚੋਰੀਆਂ ਟਰਾਂਸਫ਼ਰ ਚੋਰੀ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪਿਛਲੀ ਦਿਨੀਂ ਬਾਬਾ ਫਰੀਦ ਮੇਲੇ ਦੌਰਾਨ ਵੀ ਲਾਠੀਚਾਰਜ ਕੀਤਾ ਗਿਆ ਅਤੇ CM ਭਗਵੰਤ ਮਾਨ ਦੇ ਆਉਣ 'ਤੇ ਫ਼ਰੀਦਕੋਟ ਸ਼ਹਿਰ ਵਿੱਚ ਸਖ਼ਤੀ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਉਨ੍ਹਾਂ ਨੇ ਕਿਹਾ ਕੀ ਉਹ ਰਿਪੋਰਟ ਮੰਗਣਗੇ।

Lathi charge during the VIP culture fair faridkot
VIP ਕਲਚਰ ਮੇਲੇ ਦੌਰਾਨ ਹੋਈ ਲਾਠੀਚਾਰਜ, ਵਿਧਾਨ ਸਭਾ ਸਪੀਕਰ ਸੰਧਵਾਂ ਕੋਲੋਂ ਮਿਲਿਆ ਇਹ ਜਵਾਬ

By

Published : Oct 2, 2022, 10:46 AM IST

Updated : Oct 2, 2022, 1:24 PM IST

ਫ਼ਰੀਦਕੋਟ:ਜ਼ਿਲ੍ਹੇ ਦੇ ਐਸਐਸਪੀ ਦਫ਼ਤਰ ਦੇ ਬਾਹਰ ਕੌਮੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਪਿੰਡਾਂ ਵਿਚੋਂ ਹੋ ਰਹੀਆਂ ਮੋਟਰਾਂ ਅਤੇ ਟਰਸਫਰ ਚੋਰੀਆਂ ਦੇ ਮਾਮਲੇ ਨੂੰ ਲੈ ਕੇ ਧਰਨਾ ਸ਼ੁਰੂ ਕੀਤਾ ਗਿਆ ਹੈ। ਇਹ ਧਰਨਾ ਕਰੀਬ 21 ਦਿਨਾਂ ਤੋ ਚੱਲ ਰਿਹਾ ਹੈ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਅਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਧਰਨੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਧਰਨਾਕਾਰੀਆਂ ਨੂੰ ਆਪਣਾ ਧਰਨਾ ਖ਼ਤਮ ਕਰਨ ਲਈ ਕਿਹਾ ਗਿਆ।



ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ। ਕਿਸਾਨਾਂ ਵਿੱਚ ਇੱਕ ਪਾਸੇ ਜਿੱਥੇ ਮੋਟਰਾਂ ਚੋਰੀ ਦਾ ਮਾਮਲਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ, ਦੂਜੇ ਪਾਸੇ ਪਿਛਲੇ ਦਿਨੀਂ ਫਰੀਦਕੋਟ ਦੀ ਫੇਰੀ ਦੌਰਾਨ CM ਭਗਵੰਤ ਮਾਨ ਨਾਲ ਨਾ ਮਿਲਣ 'ਤੇ ਵੀ ਕਿਸਾਨਾਂ ਵਿੱਚ ਰੋਸ ਜ਼ਾਹਰ ਕੀਤਾ ਗਿਆ। ਇਸ ਦੌਰਾਨ ਜਦੋਂ ਕੁਲਤਾਰ ਸੰਧਵਾਂ ਨੂੰ ਸਵਾਲ ਕੀਤਾ ਗਿਆ ਕਿ ਵੀਆਈਪੀ ਕਲਚਰ 'ਤੇ ਵਿਰੋਧੀਆਂ ਵਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ ਕਿ ਵੀਆਈਪੀ ਕਲਚਰ ਲਗਾਤਾਰ ਵੱਧ ਰਿਹਾ ਹੈ।




VIP ਕਲਚਰ ਮੇਲੇ ਦੌਰਾਨ ਹੋਈ ਲਾਠੀਚਾਰਜ, ਵਿਧਾਨ ਸਭਾ ਸਪੀਕਰ ਸੰਧਵਾਂ ਕੋਲੋਂ ਮਿਲਿਆ ਇਹ ਜਵਾਬ




ਪਿਛਲੀ ਦਿਨੀਂ ਬਾਬਾ ਫਰੀਦ ਮੇਲੇ ਦੌਰਾਨ ਵੀ ਲਾਠੀਚਾਰਜ ਕੀਤਾ ਗਿਆ ਅਤੇ CM ਭਗਵੰਤ ਮਾਨ ਦੇ ਆਉਣ 'ਤੇ ਫ਼ਰੀਦਕੋਟ ਸ਼ਹਿਰ ਵਿੱਚ ਸਖ਼ਤੀ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਉਨ੍ਹਾਂ ਨੇ ਕਿਹਾ ਕੀ ਉਹ ਰਿਪੋਰਟ ਮੰਗਣਗੇ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਵਿੱਚ ਲਗਾਤਾਰ ਮੋਟਰਾਂ ਅਤੇ ਟਰਾਂਸਫ਼ਰ ਚੋਰੀ ਹੋ ਰਹੀਆਂ ਹਨ।



ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਇੱਕ ਕਿਸਾਨ ਦੀਆਂ ਕਰੀਬ 48 ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਦ ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਵਲੋਂ ਭਗਵੰਤ ਮਾਨ ਜਦੋਂ ਫਰੀਦਕੋਟ ਪਹੁੰਚਣ ਸਨ, ਤਾਂ ਉਨ੍ਹਾਂ ਨਾਲ ਮਿਲਣਾ ਚਾਹਿਆ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਅਤੇ ਬੈਠਾ ਕੇ ਰੱਖਿਆ ਅਤੇ ਜਿਸ ਦੀ ਉਨ੍ਹਾਂ ਵੱਲੋਂ ਅੱਜ ਆਪਣੀ ਮੰਗ ਰੱਖੀ ਗਈ ਕਿ ਮੋਟਰਾਂ ਤੇ ਟਰਾਂਸਫ਼ਰ ਚੋਰੀ ਤੇ ਉਨ੍ਹਾਂ ਦੀ CM ਨਾਲ ਮੀਟਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਅਜੇ ਧਰਨਾ ਖਤਮ ਨਹੀਂ ਕਰਨਗੇ, ਜਦੋਂ ਤੱਕ ਕੋਈ ਕਾਰਵਾਈ ਕੀਤੀ ਸਾਹਮਣੇ ਅਉਂਦੀ।



ਦੂਜੇ ਪਾਸੇ ਇਸ ਸੰਬੰਧ ਵਿਚ ਜਦੋਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਇਹ ਹਰੇਕ ਕਿਸਾਨ ਦੀ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿਚ ਕੁਝ ਨਵਾਂ ਹੱਲ ਕਰਕੇ ਦਿੱਤਾ ਜਾਵੇਗਾ। ਅੱਗੋਂ ਉਹ ਅਪੀਲ ਕਰ ਰਹੇ ਹਨ ਕਿ ਕਿਸਾਨ ਧਰਨਾ ਖਤਮ ਕਰਨ ਅਤੇ ਆਪਣੇ ਕੰਮ ਕਾਰਨ ਦੂਜੇ ਪਾਸੇ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।

ਇਸ ਮੌਕੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਵੀਆਈਪੀ ਕਲਚਰ ਲਗਾਤਾਰ ਵਧ ਰਿਹਾ ਜੋ ਕਿ ਵਿਰੋਧੀਆਂ ਵੱਲੋਂ ਲੱਗਦਾ ਘੇਰਿਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਫ਼ਰੀਦਕੋਟ CM ਆਏ ਸਨ, ਉਸ ਸਮੇਂ ਵੀਆਈਪੀ ਕਲਚਰ ਦਾ ਬੜ੍ਹਾਵਾ ਦਿੱਤਾ ਗਿਆ ਅਤੇ ਮੇਲੇ ਦੌਰਾਨ ਹੋਏ ਲਾਠੀਚਾਰਜ ਉੱਪਰ ਸਵਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਦੀ ਰਿਪੋਰਟ ਮੰਗਣਗੇ।




ਇਹ ਵੀ ਪੜ੍ਹੋ:ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ ਕਰੀਬ 127 ਲੋਕਾਂ ਦੀ ਮੌਤ

Last Updated : Oct 2, 2022, 1:24 PM IST

ABOUT THE AUTHOR

...view details