ਫ਼ਰੀਦਕੋਟ: ਕੋਟਕਪੂਰਾ ਦੇ ਤੱਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵੀਰਵਾਰ ਨੂੰ ਫ਼ਰੀਦਕੋਟ ਵਿਖੇ ਐਸਆਈਟੀ ਦੇ ਦਫ਼ਤਰ ਪੁੱਜੇ। ਇਸ ਮੌਕੇ ਗੁਰਦੀਪ ਸਿੰਘ ਨੇ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਨੂੰ ਐਸਆਈਟੀ ਮੁਲਾਜਮਾਂ ਨੂੰ ਜਮ੍ਹਾਂ ਕਰਵਾਏ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗੁਰਦੀਪ ਸਿੰਘ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਗਾਉਂ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਉਸ ਨੂੰ ਆਗਾਉਂ ਜਮਾਨਤ ਦੇ ਦਿਤੀ ਸੀ।
ਕੋਟਕਪੂਰਾ ਗੋਲੀਕਾਂਡ ਮਾਮਲਾ: ਐਸਆਈਟੀ ਦਫ਼ਤਰ 'ਚ ਪੇਸ਼ ਹੋਏ ਤੱਤਕਾਲੀ ਐਸ.ਐਚ.ਓ. ਗੁਰਦੀਪ ਸਿੰਘ - ਕੋਟਕਪੂਰਾ ਗੋਲੀਕਾਂਡ
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗੁਰਦੀਪ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਆਗਾਉਂ ਜਮਾਨਤ ਮਿਲਣ ਤੋਂ ਬਾਅਦ ਉਹ ਐਸਆਈਟੀ ਦਫ਼ਤਰ ਪੁੱਜੇ। ਗੁਰਦੀਪ ਸਿੰਘ ਨੇ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਨੂੰ ਜਮ੍ਹਾਂ ਕਰਵਾਇਆ।
ਫੋਟੋ
ਪਾਕਿਸਤਾਨ ਵਲੋਂ 8 ਨਵੰਬਰ ਨੂੰ ਖੋਲ੍ਹਿਆ ਜਾਵੇਗਾ ਲਾਂਘਾ: ਰੂਪ ਸਿੰਘ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਹਾਈਕੋਰਟ ਵਲੋਂ ਜਮਾਨਤ ਮਨਜ਼ੂਰ ਹੋਣ ਤੋਂ ਬਾਅਦ ਉਹ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਐਸਆਈਟੀ ਦਫ਼ਤਰ ਵਿਚ ਜਮ੍ਹਾਂ ਕਰਵਾਉਣ ਆਏ ਸਨ। ਗੁਰਦੀਪ ਸਿੰਘ ਕਿਹਾ ਕਿ ਉਨ੍ਹਾਂ SIT ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਜਾਂਚ ਵਿਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਆਪਣੇ ਉਪਰ ਲਗੇ ਇਲਜ਼ਾਮਾਂ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ।