ਪੰਜਾਬ

punjab

ETV Bharat / state

ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਤੇ ਕਿੱਕੀ ਢਿੱਲੋਂ ਧੜੇ ਦਾ ਕਬਜ਼ਾ - ਦਆਵੇਦਾਰੀ ਹੋਰ ਮਜ਼ਬੂਤ

ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਲਈ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਧੜਾ ਬਾਜੀ ਜਿੱਤ ਗਿਆ ਹੈ। ਜਿਕਰਯੋਗ ਹੈ ਕਿ ਸੁਰਜੀਤ ਸਿੰਘ ਬਾਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।

ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਨਵੇ ਚੁਣੇ ਗਏ ਮੈਂਬਰ
ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਨਵੇ ਚੁਣੇ ਗਏ ਮੈਂਬਰ

By

Published : May 8, 2021, 10:45 PM IST

ਫਰੀਦਕੋਟ: ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਹਾਸਿਲ ਕਰਨ ਵਿੱਚ ਸੁਰਜੀਤ ਸਿੰਘ ਬਾਬਾ ਕਾਮਯਾਬ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਸੁਮਨ ਦੇਵੀ ਤੇ ਮੀਤ ਜਤਿੰਦਰ ਕੁਮਾਰ ਜੀਤੂ ਬਾਂਸਲ ਚੁਣੇ ਗਏ ਹਨ।

ਜਿਕਰਯੋਗ ਹੈ ਕਿ ਸੁਰਜੀਤ ਸਿੰਘ ਬਾਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਦੇ ਕਰੀਬੀ ਹਨ।

ਨਵੇਂ ਚੁਣੇ ਗਏ ਪ੍ਰਧਾਨ ਸੁਰਜੀਤ ਸਿੰਘ ਬਾਬਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਥਾਪੜਾ ਹੈ। ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਲਈ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਧੜਾ ਬਾਜੀ ਜਿੱਤ ਗਿਆ ਹੈ।

ਇਸ ਤੋਂ ਇਲਾਵਾ ਮੀਤ ਪ੍ਰਧਾਨ ਜਤਿੰਦਰ ਕੁਮਾਰ ਜੀਤੂ ਬਾਂਸਲ ਵੀ ਕਿੱਕੀ ਢਿੱਲੋਂ ਧੜੇ ਨਾਲ ਸਬੰਧਤ ਹੈ। ਜਦ ਕਿ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਧੜੇ ਨੂੰ ਸੁਮਨ ਦੇਵੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਇਸ ਤੋਂ ਪਹਿਲਾਂ ਵੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਧੜਾ ਦਾ ਜੈਤੋ ਹਲਕੇ ਦੀਆਂ ਪੰਜ ਦਰਜਨ ਦੇ ਕਰੀਬ ਪੰਚਾਇਤਾਂ ਤੇ ਕਬਜ਼ਾ ਹੈ, ਜੈਤੋ ਹਲਕੇ ਦੇ ਚਾਰ ਵਿੱਚੋਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਢਿੱਲੋਂ ਧੜੇ ਨਾਲ ਸਬੰਧਤ ਹਨ।

ਬਲਾਕ ਸੰਮਤੀ ਜੈਤੋ ਦੇ ਚੇਅਰਮੈਨ ਤੇ ਉਪ ਚੇਅਰਪਰਸਨ ਵੀ ਢਿੱਲੋਂ ਧੜੇ ਨਾਲ ਹੀ ਸਬੰਧਤ ਹਨ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਧੜੇ ਵੱਲੋਂ ਜ਼ਿਲ੍ਹਾ ਕਾਂਗਰਸ ਐਸ. ਸੀ. ਸੈੱਲ ਦੇ ਚੇਅਰਮੈਨ ਬਲਵਿੰਦਰ ਸਿੰਘ ਲਵਲੀ ਭੱਟੀ ਜੈਤੋ ਦੀ ਨੁਮਾਇੰਦਗੀ ਕਰਦੇ ਹਨ। ਸੁਰਜੀਤ ਸਿੰਘ ਬਾਬਾ ਦੇ ਨਗਰ ਕੌਂਸਲ ਜੈਤੋ ਪ੍ਰਧਾਨ ਬਣਨ ਨਾਲ ਬਲਵਿੰਦਰ ਸਿੰਘ ਲਵਲੀ ਭੱਟੀ ਕਾਂਗਰਸੀ ਟਿਕਟ ਲਈ ਦਆਵੇਦਾਰੀ ਹੋਰ ਮਜ਼ਬੂਤ ਹੋ ਗਈ ਹੈ।

ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਮਾਮਲੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

ABOUT THE AUTHOR

...view details