ਫ਼ਰੀਦਕੋਟ: 18ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ 16 ਜੂਨ ਤੋਂ 1 ਜੁਲਾਈ ਤੱਕ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿਖੇ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ। ਫ਼ਰੀਦਕੋਟ ਦੀ ਨਿਸ਼ਾਨੇਬਾਜ਼ ਖੁਸ਼ਸੀਰਤ ਕੌਰ ਸੰਧੂ ਨੇ 10 ਮੀਟਰ ਏਅਰ ਪਿਸਟਲ ਦੇ ਮਿਕਸ ਮੁਕਾਬਲੇ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।
ਫ਼ਰੀਦਕੋਟ ਦੀ ਖੁਸ਼ਸੀਰਤ ਕੌਰ ਨੇ ਸ਼ੂਟਿੰਗ 'ਚ ਜਿੱਤਿਆ ਚਾਂਦੀ ਦਾ ਤਗਮਾ - online punajbi news
18ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਫ਼ਰੀਦਕੋਟ ਦੀ ਨਿਸ਼ਾਨੇਬਾਜ਼ ਖੁਸ਼ਸੀਰਤ ਕੌਰ ਸੰਧੂ ਨੇ 10 ਮੀਟਰ ਏਅਰ ਪਿਸਟਲ ਦੇ ਮਿਕਸ ਮੁਕਾਬਲੇ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।
ਖੁਸ਼ਸੀਰਤ ਕੌਰ
ਖੁਸ਼ਸੀਰਤ ਕੌਰ ਨੇ ਸੂਬੇ ਦੀ ਨੁਮਾਇੰਦਗੀ ਕਰਦਿਆਂ ਆਪਣੀ ਟੀਮ ਦੇ ਸਾਥੀ ਖਿਡਾਰੀ ਅਰਸ਼ਦੀਪ ਬੰਗਾ ਨਾਲ ਮਿਲ ਕੇ ਤਗਮਾ ਹਾਸਲ ਕੀਤਾ। ਖੁਸ਼ਸੀਰਤ ਕੌਰ ਦੀ ਇਸ ਕਾਮਯਾਬੀ 'ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਭ ਰਾਜ, ਸੇਖੋਂ ਸ਼ੂਟਿੰਗ ਕਲੱਬ ਫ਼ਰੀਦਕੋਟ ਦੇ ਕੋਚ ਗੁਰਵਿੰਦਰ ਸਿੰਘ ਸੰਧੂ, ਲੋਕ ਗਾਇਕ ਹਰਿੰਦਰ ਸੰਧੂ ਅਤੇ ਕੁਲਵਿੰਦਰ ਕੰਵਲ ਵੱਲੋਂ ਵਧਾਈਆਂ ਦਿੱਤੀਆ ਗਈਆਂ।