ਇਨਸਾਫ਼ ਮੋਰਚੇ ਦੇ ਅਗਲੇ ਪੜਾਅ ਦਾ ਵਿਸ਼ਾਲ ਖ਼ਾਲਸਾਈ ਮਾਰਚ ਨਾਲ ਹੋਇਆ ਆਗਾਜ਼ - ਬਰਗਾੜੀ ਮਾਰਚ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ 21 ਮੈਂਬਰੀ ਕਮੇਟੀ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲਕਲਾਂ ਕਲਾ ਤੱਕ ਕੱਢਿਆ ਗਿਆ ਵਿਸ਼ਾਲ ਖ਼ਾਲਸਾਈ ਮਾਰਚ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮਾਰਚ ਵਿੱਚ ਨਹੀਂ ਹੋਏ ਸ਼ਾਮਲ।
ਖ਼ਾਲਸਾਈ ਮਾਰਚ
ਫ਼ਰੀਦਕੋਟ: ਬਹਿਬਲਬਲਾਂ ਕਲਾਂ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਇਨਸਾਫ਼ ਨਾ ਮਿਲਣ ਨੂੰ ਲੈ ਕੇ ਸਿੱਖ ਆਗੂਆਂ ਨੇ ਬਰਗਾੜੀ ਇਨਸਾਫ਼ ਮੋਰਚਾ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦੇ ਫ਼ਰੀਦਕੋਟ ਵਿੱਚ ਖ਼ਾਲਸਾਈ ਮਾਰਚ ਕੱਢਿਆ ਗਿਆ।