ਫਰੀਦਕੋਟ: ਪਿੰਡ ਕਲੇਰ ਦੇ ਭੱਠੇ ’ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪਰਿਵਾਰ ਵੱਲੋਂ ਆਪਣੀ ਕਰੀਬ ਸਵਾ ਕੁ ਮਹੀਨੇ ਦੀ ਮਾਸੂਮ ਧੀ ਨੂੰ ਫਲਸ਼ ਟੈਂਕ ਵਿੱਚ ਸੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਸਵੇਰੇ ਇੱਟ ਭੱਠੇ ਉੱਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੇ ਪਰਿਵਾਰ ਨੇ ਰੌਲਾ ਪਾਇਆ ਕਿ ਉਨ੍ਹਾਂ ਦੀ ਕਰੀਬ ਸਵਾ ਕੁ ਮਹੀਨੇ ਦੀ ਧੀ ਘਰੋਂ ਗਾਇਬ ਹੈ ਜਿਨੂੰ ਕੋਈ ਚੁੱਕ ਕੇ ਲੈ ਗਿਆ ਕਾਫ਼ੀ ਭਾਲ ਕਰਨ ਦੇ ਬਾਅਦ ਕੁੜੀ ਦਾ ਕੁੱਝ ਪਤਾ ਨਾ ਲੱਗਾ ਤਾਂ ਪਿੰਡ ਵਾਸੀਆਂ ਅਤੇ ਨਾਲ ਦੇ ਲੋਕਾਂ ਨੂੰ ਪਰਿਵਾਰ ਉੱਤੇ ਹੀ ਸ਼ੱਕ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਆਪ ਹੀ ਆਪਣੀ ਧੀ ਨੂੰ ਫ਼ਲਸ਼ ਦੇ ਟੈਂਕ ਵਿੱਚ ਸੁੱਟ ਦਿੱਤਾ ਹੈ। ਪਿੰਡ ਵਾਸੀਆਂ ਅਤੇ ਭੱਠੇ ਤੇ ਕੰਮ ਕਰਨ ਵਾਲੇ ਲੋਕਾਂ ਨੇ ਬੱਚੀ ਨੂੰ ਤੁਰੰਤ ਬਾਹਰ ਕੱਢਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਕਲਯੁਗੀ ਮਾਂ ਨੇ ਆਪਣੀ ਜ਼ਿੰਦਾ ਬੱਚੀ ਨੂੰ ਗਟਰ ’ਚ ਸੁੱਟਿਆ - ਪਰਵਾਸੀ ਮਜ਼ਦੂਰ
ਜਦੋਂ ਪਿੰਡ ਵਾਸੀਆਂ ਨੇ ਪਰਿਵਾਰ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਆਪ ਹੀ ਆਪਣੀ ਧੀ ਨੂੰ ਫ਼ਲਸ਼ ਦੇ ਟੈਂਕ ਵਿੱਚ ਸੁੱਟ ਦਿੱਤਾ ਹੈ। ਪਿੰਡ ਵਾਸੀਆਂ ਅਤੇ ਭੱਠੇ ਤੇ ਕੰਮ ਕਰਨ ਵਾਲੇ ਲੋਕਾਂ ਨੇ ਬੱਚੀ ਨੂੰ ਤੁਰੰਤ ਬਾਹਰ ਕੱਢਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਕਲਜੁਗੀ ਮਾਂ ਨੇ ਆਪਣੀ ਜ਼ਿੰਦਾ ਬੱਚੀ ਨੂੰ ਗਟਰ ’ਚ ਸੁੱਟਿਆ
ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚੇ ਡੀਐੱਸਪੀ ਸਤਵਿੰਦਰ ਸਿੰਘ ਨੇ ਕਿਹਾ ਕਿ ਬੱਚੀ ਦੀ ਮਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਸਦੇ ਪਹਿਲਾਂ ਹੀ 2 ਬੇਟੀਆਂ ਸਨ ਅਤੇ ਹੁਣ ਉਹ ਮੁੰਡੇ ਦੀ ਉਮੀਦ ਕਰਦੀ ਸੀ, ਪਰ ਕੁੜੀ ਹੋਣ ਕਾਰਨ ਨਿਰਾਸ਼ ਸੀ। ਜਿਸਦੇ ਚਲਦੇ ਉਸਨੇ ਆਪਣੀ ਬੱਚੀ ਨੂੰ ਜ਼ਿੰਦਾ ਹੀ ਗਟਰ ਵਿੱਚ ਸੁੱਟ ਦਿੱਤਾ ਜਿਸਦੇ ਚਲਦੇ ਉਸਦੀ ਮੌਤ ਹੋ ਗਈ ਅਤੇ ਇਸਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ: ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਕਮਾਂਡਰ ਪੁੱਤ ’ਤੇ ਮਾਪਿਆਂ ਨੂੰ ਮਾਣ
Last Updated : Apr 9, 2021, 10:49 PM IST