ਪੰਜਾਬ

punjab

ETV Bharat / state

ਜਸਪਾਲ ਮੌਤ ਮਾਮਲੇ 'ਚ ਉਸ ਦਾ ਦੋਸਤ ਗ੍ਰਿਫ਼ਤਾਰ, ਅਦਾਲਤ ਨੇ 7 ਦਿਨਾਂ ਰਿਮਾਂਡ 'ਤੇ ਭੇਜਿਆ - ਜਸਪਾਲ ਮੌਤ ਮਾਮਲਾ

ਫ਼ਰੀਦਕੋਟ ਪੁਲਿਸ ਹਿਰਾਸਤ 'ਚ ਹੋਈ ਨੌਜਵਾਨ ਜਸਪਾਲ ਦੀ ਮੌਤ ਮਾਮਲੇ 'ਚ ਪੁਲਿਸ ਨੇ ਉਸ ਦੇ ਦੋਸਤ ਜਸਵੰਤ ਬਿੱਟਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਜਸਵੰਤ ਬਿੱਟਾ ਨੂੰ 7 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਹੈ।

ਫ਼ਾਈਲ ਫ਼ੋਟੋ।

By

Published : Jun 4, 2019, 12:16 PM IST

Updated : Jun 4, 2019, 11:45 PM IST

ਫ਼ਰੀਦਕੋਟ: ਪੁਲਿਸ ਹਿਰਾਸਤ 'ਚ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ 'ਚ ਅਦਾਲਤ ਨੇ ਕਥਿਤ 2 ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ 1 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ। ਉੱਥੇ ਹੀ ਅਦਾਲਤ ਨੇ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਥਿਤ ਤੋਂ ਮੁੱਖ ਮੁਲਾਜ਼ਮ ਰਣਧੀਰ ਸਿੰਘ ਦੇ ਮਿੱਤਰ ਜਸਵੰਤ ਸਿੰਘ ਬਿੱਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕਰ ਕੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।

ਵੀਡੀਓ

ਇਸ ਮਾਮਲੇ 'ਚ ਐੱਸਪੀ ਭੂਪਿੰਦਰ ਸਿੰਘ ਨੇ ਦੱਸਿਆ ਕੀ ਜਸਪਾਲ ਮੌਤ ਮਾਮਲੇ ਵਿੱਚ 1 ਮੁਲਜ਼ਮ ਜਸਵੰਤ ਸਿੰਘ ਬਿੱਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੁੱਖ ਮੁਲਜ਼ਮ ਰਣਬੀਰ ਸਿੰਘ ਦਾ ਸਾਥੀ ਹੈ ਜਿਸ ਨੇ ਜਸਪਾਲ ਨੂੰ ਆਪਣੇ ਕੋਲ ਪਿੰਡ ਰੱਤੀ ਰੋੜੀ ਬੁਲਾਇਆ ਸੀ। ਪੁਲਿਸ ਵੱਲੋਂ ਇਸ ਤੋਂ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ।

ਜ਼ਿਕਰਯੋਗ ਹੈ ਇਕ ਇਸ ਮਾਮਲੇ ਦਾ ਕਥਿਤ ਮੁੱਖ ਦੋਸ਼ੀ ਰਣਧੀਰ ਸਿੰਘ ਹਾਲੇ ਵੀ ਫ਼ਰੀਦਕੋਟ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹੈ ਅਤੇ ਜਸਪਾਲ ਦੀ ਮ੍ਰਿਤਕ ਦੇਹ ਵੀ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੀ ਹੈ।

Last Updated : Jun 4, 2019, 11:45 PM IST

ABOUT THE AUTHOR

...view details