ਫਰੀਦਕੋਟ: ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਜੈਤੋ ਚੌਂਕ ਨੰਬਰ ਤਿੰਨ ਵਿੱਚ ਐੱਸਐੱਚਓ ਰਜੇਸ਼ ਕੁਮਾਰ ਅਤੇ ਪੁਲਿਸ ਟੀਮ ਵੱਲੋਂ ਸਖ਼ਤੀ ਵਰਤਦੇ ਹੋਏ ਬਿਨਾਂ ਮਾਸਕ ਤੋਂ ਆਉਣ ਜਾਣ ਵਾਲੇ ਲੋਕਾਂ ਦੇ 150 ਦੇ ਕਰੀਬ ਸੈਂਪਲ ਲਏ ਗਏ।
ਜੈਤੋ ਪੁਲਿਸ ਨੇ ਦਿਖਾਈ ਕੋਰੋਨਾ ਪ੍ਰਤੀ ਸਖ਼ਤੀ ਬਿਨਾਂ ਮਾਸਕਾਂ ਤੋਂ 150 ਦੇ ਕਰੀਬ ਲੋਕਾਂ ਦੇ ਲਏ ਸੈਂਪਲ - ਜੈਤੋ ਪੁਲੀਸ ਨੇ ਦਿਖਾਈ ਕੋਰੋਨਾ ਪ੍ਰਤੀ ਸਖ਼ਤੀ
ਜੈਤੋ ਪੁਲੀਸ ਨੇ ਦਿਖਾਈ ਕੋਰੋਨਾ ਪ੍ਰਤੀ ਸਖ਼ਤੀ ਬਿਨਾਂ ਮਾਸਕਾਂ ਤੋਂ 150 ਦੇ ਕਰੀਬ ਲੋਕਾਂ ਦੇ ਲਏ ਸੈਂਪਲ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ
jaito police showed samples taken from about 150 people without masks per corona
ਇਸ ਤੋਂ ਇਲਾਵਾ ਆਉਣ ਜਾਣ ਵਾਲੇ ਲੋਕਾਂ ਨੂੰ ਮੂੰਹ ਉੱਤੇ ਮਾਸਕ ਲਗਾਉਣ ਲਈ ਕਿਹਾ ਅਤੇ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ ।ਇਸ ਮੌਕੇ ਐੱਸ ਐੱਚ ਓ ਰਜੇਸ਼ ਕੁਮਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰੋਂ ਨਿਕਲਦੇ ਸਮੇਂ ਮਾਸਕ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕੇ।