ਪੰਜਾਬ

punjab

ETV Bharat / state

ਅਧੂਰੇ ਪਏ ਬੱਸ ਸਟੈਡ ਦਾ ਵਿਧਾਇਕ ਨੇ ਕੀਤਾ ਉਦਘਾਟਨ , ਲੋਕਾਂ ਨੇ ਜਤਾਇਆ ਇਤਰਾਜ਼ - ਜੈਤੋ ਹਲਕਾ ਵਿਧਾਇਕ ਅਮੋਲਕ ਸਿੰਘ

ਜੈਤੋ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਅਧੂਰੇ ਪਏ ਬੱਸ ਸਟੈਂਡ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਨੂੰ ਲੈ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਕਿ ਪਹਲਾਂ ਕੰਮ ਪੂਰੇ ਹੋਣੇ ਚਾਹੀਦੇ ਸੀ ਉਸ ਤੋਂ ਬਾਅਦ ਇਸ ਦਾ ਉਦਘਾਟਨ ਕਰਨਾ ਚਾਹੀਦਾ ਸੀ।

jaito mla amolak singh
ਅਧੂਰੇ ਪਏ ਬੱਸ ਸਟੈਡ ਦਾ ਵਿਧਾਇਕ ਨੇ ਕੀਤਾ ਉਦਘਾਟਨ

By

Published : Sep 6, 2022, 5:37 PM IST

ਫਰੀਦਕੋਟ: ਹਲਕਾ ਵਿਧਾਇਕ ਅਮੋਲਕ ਸਿੰਘ (Jaito mla amolak singh) ਵੱਲੋਂ ਅਧੂਰੇ ਪਏ ਬੱਸ ਸਟੈਂਡ ਦਾ ਉਦਘਾਟਨ ਕੀਤਾ (inaugurate incomplete bus stand) ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਅਤੇ ਕਿਹਾ ਹੈੈ ਕਿ ਇਸ ਅਧੂਰੇ ਕੰਮ ਪਏ ਹੋਣ ਦੇ ਬਾਵਜੂਦ ਵਿਧਾਇਕ ਵੱਲੋਂ ਉਦਘਾਟਨ ਕੀਤਾ ਗਿਆ। ਇਸ ਨੂੰ ਲੈ ਕੇ ਅਮੋਲਕ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਬੱਸ ਸਟੈਂਡ ਬਣ ਗਿਆ ਹੈ ਕੰਮ ਵੀ ਪੂਰੇ ਹੋ ਜਾਣਗੇ।

ਅਧੂਰੇ ਪਏ ਬੱਸ ਸਟੈਡ ਦਾ ਵਿਧਾਇਕ ਨੇ ਕੀਤਾ ਉਦਘਾਟਨ
ਇਸ ਮੌਕੇ ਬੱਸ ਸਟੈਂਡ 'ਤੇ ਆਏ ਲੋਕਾਂ ਵੱਲੋਂ ਹਲਕਾ ਵਿਧਾਇਕ ਅਮੋਲਕ ਸਿੰਘ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਬੱਸ ਸਟੈਂਡ ਦਾ ਕੰਮ ਅਜੇ ਪੂਰਾ ਤੱਕ ਨਹੀਂ ਹੋਇਆ ਅਤੇ ਇਸ ਦਾ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੰਮ ਅਧੂਰਾ ਹੋਣ ਕਾਰਨ ਪਹਿਲੇ ਦਿਨ ਹੀ ਮੀਂਹ ਆਉਣ ਕਾਰਨ ਛੱਤ ਚੋਣ ਲੱਗ ਪਈ ਹੈ। ਇਸ ਤੋਂ ਇਲਾਵਾ ਲੋਕਾਂ ਨੇ ਕਿਹਾ ਹੈ ਕਿ ਨਾ ਕੋਈ ਬੈਠਣ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਪੀਣ ਵਾਲੇ ਪਾਣੀ ਲਈ।


ਇਸ ਹਲਕਾ ਵਿਧਾਇਕ ਅਮੋਲਕ ਸਿੰਘ ਨੂੰ ਅਧੂਰੇ ਪਏ ਬੱਸ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਉਹ ਹਰ ਗੱਲ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸ ਸਟੈਂਡ ਨਹੀਂ ਸੀ, ਹੁਣ ਬਣ ਗਿਆ ਹੈ ਅਤੇ ਬਾਕੀ ਬਚੇ ਕੰਮ ਵੀ ਜਲਦ ਹੀ ਹੋ ਜਾਣਗੇ। ਜਿਕਰਯੋਗ ਹੈ ਕਿ ਜੈਤੋ ਬੱਸ ਸਟੈਂਡ ਦੀ ਪਿਛਲੇ ਕਈ ਸਾਲਾਂ ਤੋਂ ਹਾਲਤ ਤਰਸਯੋਗ ਬਣੀ ਹੋਈ ਸੀ ਜਿਸ ਨਾਲ ਸਵਾਰੀਆਂ ਤੇ ਮੁਲਾਜ਼ਮਾਂ,ਬੱਸ ਓਪਰੇਟਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਹ ਵੀ ਪੜ੍ਹੋ:ਸਾਬਕਾ ਸੀਐਮ ਪ੍ਰਕਾਸ਼ ਬਾਦਲ ਨੂੰ PGI ਤੋਂ ਮਿਲੀ ਛੁੱਟੀ

ABOUT THE AUTHOR

...view details