ਫਰੀਦਕੋਟ:ਫਰੀਦਕੋਟ ਵਿੱਚ ਜਗਮੀਤ ਸਿੰਘ ਆਪਣੇ ਨਾਮ ਨਾਲੋਂ ਬਰਾੜ ਤਖੱਲਸ ਹਟਾਉਣ ਦਾ ਐਲਾਨ ਕੀਤਾ। ਉਹ ਅਕਾਲੀ ਦਲ ਦੀ ਸਟੇਜ ਤੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ, ਕਿ ਸਿੱਧੂ ਪ੍ਰਧਾਨ ਬਣਦਿਆਂ ਹੀ ਸਲਿੱਪ 'ਤੇ ਆਊਟ ਹੋ ਚੁੱਕੇ ਹਨ।
ਸਿੱਧੂ ਪ੍ਰਧਾਨ ਬਣਦਿਆਂ ਹੀ ਸਲਿੱਪ 'ਤੇ ਆਊਟ ਹੋਏ : ਜਗਮੀਤ ਸਿੰਘ - ਕੈਬਨਿਟ ਮੰਤਰੀ ਲਾਲਾ ਭਗਵਾਨ ਦਾਸ
ਫਰੀਦਕੋਟ ਵਿੱਚ ਜਗਮੀਤ ਸਿੰਘ ਆਪਣੇ ਨਾਮ ਨਾਲੋਂ ਬਰਾੜ ਤਖੱਲਸ ਹਟਾਉਣ ਦਾ ਐਲਾਨ ਕੀਤਾ। ਉਹ ਅਕਾਲੀ ਦਲ ਦੀ ਸਟੇਜ ਤੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ, ਕਿ ਸਿੱਧੂ ਪ੍ਰਧਾਨ ਬਣਦਿਆਂ ਹੀ ਸਲਿੱਪ 'ਤੇ ਆਊਟ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਚ ਦੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਇੱਕ ਪਾਸੇ ਖੁਦ ਨੂੰ ਦੇਸ਼ ਭਗਤ ਦੱਸਦਾ ਹੈ, ਦੂਸਰੇ ਪਾਸੇ ਉਨ੍ਹਾਂ ਵੱਲੋਂ ਆਪਣੇ ਨਾਲ ਨਵਨਿਯੁਕਤ ਕਿਸੇ ਵੀ ਕਾਰਜਕਾਰੀ ਪ੍ਰਧਾਨ ਦਾ ਨਾਮ ਅਹੁਦਾ ਸੰਭਾਲਣ ਸਮੇਂ ਸਟੇਜ ਤੇ ਨਹੀਂ ਲਿਆ।
ਜਦੋਂ ਕਿ ਇਨ੍ਹਾਂ ਸਭ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲਾ ਭਗਵਾਨ ਦਾਸ ਦਾ ਲੜਕਾ ਪਵਨ ਗੋਇਲ ਵੀ ਸੀ। ਉਨ੍ਹਾਂ ਕਿਹਾ ਕਿ ਲਾਲ ਭਗਵਾਨ ਦਾਸ ਨੂੰ ਅੱਤਵਾਦੀਆਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਦੋਂ ਉਹ ਕੈਬਨਿਟ ਮੰਤਰੀ ਸਨ ਅਤੇ ਜੈਤੋ ਵਿਖੇ ਆਪਣੇ ਦਫ਼ਤਰ ਵਿੱਚ ਬੈਠੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਝੂਠੇ ਵਆਦਿਆ 'ਤੇ ਲੋਕ ਇਸ ਵਾਰ ਇਤਬਾਰ ਨਹੀਂ ਕਰਨਗੇ ਅਤੇ 2022 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ:- ਅਕਾਲੀ ਆਗੂ ਕਤਲ ਮਾਮਲਾ: ਪ੍ਰੋ. ਚੰਦੂਮਾਜਰਾ ਨੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ