ਪੰਜਾਬ

punjab

ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

By

Published : Sep 30, 2021, 3:43 PM IST

Updated : Sep 30, 2021, 5:51 PM IST

ਭਾਰਤੀ ਪੁਰਸ਼ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਇੱਕ ਮੈਂਬਰ ਰਹੇ ਰੁਪਿੰਦਰ ਪਾਲ ਸਿੰਘ ਵੱਲੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਹਾਕੀ ਇੰਡੀਆ ਤੋਂ ਸਨਿਆਸ ਲੈਣ ਦਾ ਲਿਆ ਫ਼ੈਸਲਾ,
ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਹਾਕੀ ਇੰਡੀਆ ਤੋਂ ਸਨਿਆਸ ਲੈਣ ਦਾ ਲਿਆ ਫ਼ੈਸਲਾ,

ਫਰੀਦਕੋਟ: ਭਾਰਤੀ ਪੂਰਸ਼ ਹਾਕੀ ਖਿਡਾਰੀ ਅਤੇ ਟੋਕੀਓ ਓਲਪਿੰਕ ਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਰੁਪਿੰਦਰ ਪਾਲ ਸਿੰਘ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ ਹਾਕੀ ਇੰਡੀਆ ਤੋਂ ਸੰਨਿਆਸ ਲੈਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸਾਂਝੀ ਕੀਤੀ ਹੈ।

ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਵੱਲੋਂ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਜਰੀਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੇ ਜੀਵਨ ਦੇ ਵਧੀਆਂ ਦਿਨ ਸੀ। ਟੋਕੀਓ ਚ ਆਪਣੇ ਸਾਥੀਆਂ ਦੇ ਨਾਲ ਪੋਡੀਅਮ ’ਤੇ ਖੜਾ ਹੋਣਾ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਸੀ ਅਤੇ ਮੈ ਉਸ ਨੂੰ ਕਦੇ ਵੀ ਭੁੱਲ ਨਹੀਂ ਪਾਵੇਗਾ।

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮਾਂ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਮੌਕਾ ਦੇਣ ਦਾ ਹੈ। ਜਿਸ ਤੋਂ ਉਹ ਵੀ ਉਸ ਚੀਜ਼ ਦਾ ਅਨੁਭਵ ਕਰ ਪਾਉਣ ਜੋ ਉਹ ਪਿਛਲੇ 13 ਸਾਲਾਂ ਚ ਭਾਰਤ ਦੀ ਅਗੁਵਾਈ ਕਰਦੇ ਹੋਏ ਮਹਿਸੂਸ ਕੀਤਾ ਹੈ।

ਇਹ ਵੀ ਪੜੋ: ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਨੇ ਕੀਤਾ ਪੀ.ਆਰ.ਟੀ ਸੀ. 'ਚ ਸਫ਼ਰ

ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈ ਆਪਣੇ ਨਾਲ ਵਿਸ਼ਵ ਹਾਕੀ ਦੇ ਕੁਝ ਸਭ ਤੋਂ ਪ੍ਰਤੀਭਾਸ਼ਾਲੀ ਖਿਡਾਰੀਆਂ ਦੇ ਨਾਲ ਖੇਡਣ ਦੀ ਮਹਾਨ ਯਾਦਾਂ ਤੋਂ ਇਲਾਵਾ ਕੁਝ ਨਹੀਂ ਲੈ ਕੇ ਜਾਵਾਂਗਾ ਅਤੇ ਉਨ੍ਹਾਂ ਚ ਹਰ ਇੱਕ ਦੇ ਲਈ ਮੇਰੇ ਮਨ ਚ ਬਹੁਤ ਸਨਮਾਨ ਹੈ।

ਮੇਰੇ ਸਾਥੀ ਇਨ੍ਹੇ ਸਾਲਾਂ ਤੋਂ ਸਮਰਥਨ ਦਾ ਇੱਕ ਵੱਡਾ ਸਪੋਰਟ ਰਹੇ ਹਨ ਅਤੇ ਮੈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਉਹ ਭਾਰਤ ਨੂੰ ਹਾਕੀ ’ਚ ਨਵੀਂ ਉਚਾਈਆਂ ’ਤੇ ਲੈ ਕੇ ਜਾਣ।

ਇਸ ਤੋਂ ਇਲਾਵਾ ਰੁਪਿੰਦਰ ਨੇ ਆਪਣੀ ਸਫਲਤਾ ਦਾ ਸਿਹਰਾ ਅਪਣੇ ਦੋਸਤਾਂ ਅਤੇ ਪਰਿਵਾਰ ਖਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਜਿਸ ਸਫਲਤਾ ਦਾ ਆਨੰਦ ਲੈ ਰਹੇ ਹਨ। ਉਹ ਮੇਰੇ ਸਾਰੇ ਦੋਸਤਾਂ ਅਤੇ ਪਰਿਵਾਰ ਵਿਸ਼ੇਸ਼ ਤੌਰ ’ਤੇ ਮੇਰੀ ਮਾਂ ਅਤੇ ਪਿਤਾ ਦੇ ਸਮਰਥਨ ਤੋਂ ਪੂਰਾ ਨਹੀਂ ਹੋ ਸਕਦਾ ਸੀ। ਮੈ ਉਨ੍ਹਾਂ ਦੇ ਬਾਰੇ ਚ ਸੋਚਦੇ ਸੋਚਦੇ ਹੀ ਮੈਚ ਚ ਜਾਂਦਾ ਰਿਹਾ ਹਾਂ।

ਦੂਜੇ ਪਾਸੇ ਉਨ੍ਹਾਂ ਨੇ ਹਾਕੀ ਇੰਡੀਆ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਆਕਾਰ ਦੇਣ ਚ ਵੱਡੀ ਭੂਮਿਕਾ ਨਿਭਾਈ ਹੈ। ਮੈ ਹਾਕੀ ਇੰਡੀਆ ਨੂੰ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਇੰਨੇ ਸਾਲਾਂ ਤੋਂ ਭਰੋਸਾ ਜਤਾਇਆ ਹੈ। ਮੈ ਬਾਬਾ ਸ਼ੇਰਸ਼ਾਹ ਵਾਲੀ ਅਕਾਦਮੀ ਅਤੇ ਕੋਚਾਂ, ਫਿਰੋਜਪੁਰ ਨੂੰ ਵੀ ਧੰਨਵਾਦ ਕਰਦਾ ਹਾਂ ਜਿੱਥੋ ਮੇਰੀ ਯਾਤਰਾ ਸ਼ੁਰੂ ਹੋਇਆ ਸੀ। ਮੈ ਫਰੀਦਕੋਟ ਦੇ ਆਪਣੇ ਦੋਸਤਾਂ ਅਤੇ ਕੋਚਾਂ ਨੂੰ ਧੰਨਵਾਦ ਕਰਦਾ ਹਾਂ। ਜਿੱਥੇ ਮੈਨੂੰ ਬਹੁਤ ਵਧੀਆ ਯਾਦਾਂ ਮਿਲੀਆਂ।

30 ਸਾਲ ਦੇ ਰੁਪਿੰਦਰ ਨੇ ਭਾਰਤ ਦੇ ਲਈ 223 ਮੈਚ ਖੇਡੇ ਹਨ। ਉਹ ਟੋਕੀਓ ਓਲਪਿੰਕ ਚ 41 ਸਾਲ ਬਾਅਦ ਤਗਮੇ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਟੋਕੀਓ ਓਲਪਿੰਕ 2020 ਚ ਕਾਂਸੇ ਤਮਗੇ ਮੁਕਾਬਲੇ ਚ ਭਾਰਤ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਮੈਡਲ ਆਪਣੇ ਨਾਂ ਕੀਤਾ ਸੀ। ਇਸ ਮੁਕਾਬਲੇ ਚ ਰੁਪਿੰਦਰ ਪਾਲ ਸਿੰਘ ਨੇ ਵੀ ਇੱਕ ਗੋਲ ਮਾਰਿਆ ਸੀ। ਉਨ੍ਹਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਨੇ ਦੋ ਗੋਲ ਜਦਕਿ ਹਾਰਦੀਕ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਵੀ ਇੱਕ ਇੱਕ ਗੋਲ ਮਾਰਿਆ ਸੀ।

Last Updated : Sep 30, 2021, 5:51 PM IST

ABOUT THE AUTHOR

...view details