ਫਰੀਦਕੋਟ:ਦੇਸ਼ ਭਰ ਵਿਚ 75 ਵਾਂ ਆਜ਼ਾਦੀ ਦਿਵਸ (Independence Day) ਮਨਾਇਆ ਜਾ ਰਿਹਾ ਹੈ।ਉਥੇ ਫਰੀਦਕੋਟ ਵਿਚ ਮੁਸਲਿਮ ਭਾਈਚਾਰੇ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ ਹੈ।ਮੁਸਲਿਮ ਭਾਈਚਾਰੇ ਵੱਲੋਂ ਫਰੀਦਕੋਟ ਸਥਿਤ ਈਦਗਾਹ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਮੁਹੰਮਦ ਦਿਲਾਵਰ ਹੁਸੈਨ ਦਾ ਕਹਿਣਾ ਹੈ ਕਿ ਮੁਸਲਿਮ ਭਾਈਚਾਰੇ (Muslim community) ਵੱਲੋਂ ਦੇਸ਼ ਭਰ ਦੀ ਇਮਾਮ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆ ਦਿੰਦੇ ਹਾਂ।ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਅਮਨ ਸ਼ਾਤੀ ਬਣੀ ਰਹੇ।ਇਸ ਮੌਕੇ ਇਕਬਾਲ ਖਾਨ ਨੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।