ਪੰਜਾਬ

punjab

ETV Bharat / state

ਕੋਟਕਪੂਰਾ 'ਚ ਡੇਰਾ ਪ੍ਰੇਮੀ ਕਤਲ ਮਾਮਲਾ: ਫਰੀਦਕੋਟ 'ਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ

ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਬੀਤੇ ਕੱਲ ਕੁਝ ਅਨਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਫਰੀਦਕੋਟ ਸ਼ਹਿਰ ਵਿੱਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। Dera premi murder case in Kotakpura.Latest news of Dera Premi murder case in Kotakpura

Etv Bharat
Etv Bharat

By

Published : Nov 11, 2022, 8:39 AM IST

Updated : Nov 11, 2022, 2:52 PM IST

ਕੋਟਕਪੂਰਾ:ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਬੀਤੇ ਕੱਲ ਕੁਝ ਅਨਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਫਰੀਦਕੋਟ ਸ਼ਹਿਰ ਵਿੱਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। Dera premi murder case in KotakpuraLatest news of Dera Premi murder case in Kotakpura. Latest news of Dera Premi murder case in Kotakpura.

ਪਿਛਲੇ 5 ਦਿਨ੍ਹਾਂ ਤੋਂ ਲਾਪਤਾ ਹਨ ਦੋਵੇਂ ਵੀ ਨੌਜਵਾਨ:ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਸਾਦਿਕ ਰੋਡ 'ਤੇ ਰਹਿੰਦੇ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਦੇ ਘਰ ਵਿੱਚ ਕੀਤੀ ਗਈ ਹੈ। ਇਹ ਦੋਵੇਂ ਵੀ ਨੌਜਵਾਨ ਪਿਛਲੇ 5 ਦਿਨ੍ਹਾਂ ਤੋਂ ਲਾਪਤਾ ਹਨ, ਇਨ੍ਹਾਂ ਦੇ ਘਰ ਵਾਲਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਹ ਦੋਵੇਂ ਨਸ਼ੇ ਦੇ ਆਦੀ ਹਨ।

ਫਰੀਦਕੋਟ 'ਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ

'ਜੇਕਰ ਸਾਡੇ ਲੜਕੇ ਨੇ ਕੁਝ ਵੀ ਗਲਤ ਕੀਤਾ ਹੈ ਤਾਂ ਮਿਲਣੀ ਚਾਹੀਦੀ ਹੈ ਸਜਾ':ਮੀਡੀਆ ਨਾਲ ਗੱਲਬਾਤ ਦੌਰਾਨ ਗੋਲਡੀ ਦੇ ਪਰਿਵਾਰ ਨੇ ਕਿਹਾ ਕਿ ਗੋਲਡੀ ਚਾਰ-ਪੰਜ ਦਿਨ੍ਹਾਂ ਤੋਂ ਘਰ ਨਹੀਂ ਆਇਆ ਅਤੇ ਉਸ ਦਾ ਲੜਕਾ ਮਜ਼ਦੂਰੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸਾਨੂੰ ਬੇਵਜ੍ਹਾ ਪਰੇਸ਼ਾਨ ਨਾ ਕਰੇ, ਜੇਕਰ ਉਸ ਦੇ ਲੜਕੇ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਪੁਲਿਸ ਨੇ ਉਸਦੇ ਘਰੋਂ ਮੋਬਾਈਲ ਵਗੈਰਾ ਲੈ ਕੇ ਚਲੀ ਗਈ।

ਫਰੀਦਕੋਟ 'ਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ

'ਮਨਪ੍ਰੀਤ ਨੂੰ ਘਰ ਤੋਂ ਕੀਤਾ ਹੋਇਆ ਹੈ ਬੇਦਖਲ':ਇਸੇ ਤਹਿਤ ਦੂਜੇ ਪਾਸੇ ਮ੍ਰਿਤਕ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਮਾਤਾ ਨਸੀਬ ਕੌਰ ਨੇ ਦੱਸਿਆ ਕਿ ਪੁਲਿਸ ਸਾਡੇ ਘਰ ਆਈ ਸੀ ਪਰ ਅਸੀਂ ਤਾਂ ਆਪਣੇ ਲੜਕੇ ਨੂੰ ਪਹਿਲਾਂ ਹੀ ਘਰੋਂ ਬੇਦਖਲ ਕੀਤਾ ਹੋਇਆ ਹੈ ਕਿਉਂਕਿ ਉਹ ਨਸ਼ੇ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਪਿਤਾ ਹਾਰਟ ਦੇ ਰੋਗੀ ਹਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਾਰ-ਪੰਜ ਦਿਨ੍ਹਾਂ ਤੋਂ ਘਰ ਨਹੀਂ ਆਇਆ। ਮਨਪ੍ਰੀਤ ਦੇ ਮਾਤਾ ਦਾ ਕਹਿਣਾ ਹੈ ਕਿ ਜਾਕਰ ਉਸਨੇ ਕੋਈ ਮਾੜਾ ਕੰਮ ਕੀਤਾ ਹੈ ਤਾਂ ਉਸਨੂੰ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ, ਪਰ ਪੁਲਿਸ ਸਾਨੂੰ ਪ੍ਰੇਸ਼ਾਨ ਨੇ ਕਰੇ ਕਿਉਂਕਿ ਅਸੀਂ ਉਸ ਨੂੰ ਬਹੁਤ ਪਹਿਲਾਂ ਦਾ ਬੇਦਖਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:ਪਿੰਡ ਦੇ ਨੌਜਵਾਨ ਨੇ ਇੰਗਲੈਂਡ ਵਿੱਚ ਗੱਡੇ ਆਪਣੀ ਕਾਬਲੀਅਤ ਦੇ ਝੰਡੇ

Last Updated : Nov 11, 2022, 2:52 PM IST

ABOUT THE AUTHOR

...view details