ਪੰਜਾਬ

punjab

ਸਾਦਿਕ 'ਚ ਕਿਸਾਨਾਂ ਨੇ ਘੇਰਿਆ ਰਿਲਾਇੰਸ ਪੈਟਰੋਲ ਪੰਪ ਘੇਰ ਕੇ ਕੀਤੀ ਨਾਹਰੇਬਾਜ਼ੀ

ਖੇਤੀ ਬਿੱਲਾਂ ਦੇ ਕਾਨੂੰਨ ਬਣਨ ਪਿੱਛੋਂ ਤੇਜ਼ ਹੋਏ ਕਿਸਾਨ ਰੋਹ ਤਹਿਤ ਫ਼ਰੀਦਕੋਟ ਦੇ ਕਸਬਾ ਸਾਦਿਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਰਿਲਾਇੰਸ ਕੰਪਨੀ ਦਾ ਪੈਟਰੌਲ ਪੰਪ ਘੇਰ ਲਿਆ ਅਤੇ ਧਰਨਾ ਲਾ ਕੇ ਬੈਠ ਗਏ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ।

By

Published : Sep 30, 2020, 6:55 AM IST

Published : Sep 30, 2020, 6:55 AM IST

ਸਾਦਿਕ 'ਚ ਕਿਸਾਨਾਂ ਨੇ ਘੇਰਿਆ ਰਿਲਾਇਸ ਪੈਟਰੋਲ ਪੰਪ ਘੇਰ ਕੇ ਕੀਤੀ ਨਾਹਰੇਬਾਜ਼ੀ
ਸਾਦਿਕ 'ਚ ਕਿਸਾਨਾਂ ਨੇ ਘੇਰਿਆ ਰਿਲਾਇਸ ਪੈਟਰੋਲ ਪੰਪ ਘੇਰ ਕੇ ਕੀਤੀ ਨਾਹਰੇਬਾਜ਼ੀ

ਫ਼ਰੀਦਕੋਟ: ਖੇਤੀ ਬਿੱਲਾਂ ਦੇ ਕਾਨੂੰਨ ਬਣਨ ਪਿੱਛੋਂ ਕਿਸਾਨਾਂ ਵਿੱਚ ਰੋਹ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਸੇਕ ਹੁਣ ਕਾਰਪੋਰੇਟ ਘਰਾਣਿਆਂ ਤੱਕ ਵੀ ਪੁੱਜਣ ਲੱਗਾ ਹੈ। ਕਿਸਾਨ ਰੋਹ ਦੇ ਚਲਦਿਆਂ ਮੰਗਲਵਾਰ ਨੂੰ ਜ਼ਿਲ੍ਹੇ ਦੇ ਕਸਬਾ ਸਾਦਿਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਰਿਲਾਇੰਸ ਕੰਪਨੀ ਦਾ ਪੈਟਰੌਲ ਪੰਪ ਘੇਰ ਲਿਆ ਅਤੇ ਧਰਨਾ ਲਾ ਕੇ ਬੈਠ ਗਏ।

ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਅਤੇ ਬਾਈਕਾਟ ਦਾ ਸੱਦਾ ਦਿੱਤਾ।

ਸਾਦਿਕ 'ਚ ਕਿਸਾਨਾਂ ਨੇ ਘੇਰਿਆ ਰਿਲਾਇਸ ਪੈਟਰੋਲ ਪੰਪ ਘੇਰ ਕੇ ਕੀਤੀ ਨਾਹਰੇਬਾਜ਼ੀ
ਧਰਨੇ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਨੌਜਵਾਨ ਆਗੂ ਜੰਗੀਰ ਸਿੰਘ ਅਤੇ ਗੁਰਜੋਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੀ ਸ਼ਹਿ 'ਤੇ ਪਾਸ ਕੀਤੇ ਹਨ। ਇਸ ਲਈ ਲੰਘੀ 25 ਤਰੀਕ ਨੂੰ ਰਿਲਾਇੰਸ ਕੰਪਨੀ ਦੇ ਘਿਰਾਉ ਦੇ ਮਤੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਪਹਿਲ ਕਰਦੇ ਹੋਏ ਮੰਗਲਵਾਰ ਨੂੰ ਪੈਟਰੌਲ ਪੰਪ ਘੇਰਿਆ ਹੈ, ਜਿਸ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਵੀ ਸ਼ਾਮਲ ਹੋਈ।

ਉਨ੍ਹਾਂ ਨੇ ਪੰਜਾਬ ਦੇ ਹਰ ਵਿਅਕਤੀ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਬਿਜ਼ਨਸ ਆਊਟਲੈਟਾਂ ਦਾ ਵਿਰੋਧ ਅਤੇ ਬਾਈਕਾਟ ਦੀ ਅਪੀਲ ਕੀਤੀ ਤਾਂ ਜੋ ਕੇਂਦਰ ਸਰਕਾਰ ਦੀ ਨੀਂਦ ਖੁੱਲ੍ਹ ਸਕੇ ਤੇ ਉਹ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ।

ਆਗੂਆਂ ਨੇ ਕਿਹਾ ਕਿ ਇਹ ਧਰਨਾ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਰਿਲਾਇੰਸ ਕੰਪਨੀ ਨਾਲ ਸਬੰਧਿਤ ਸਾਰੇ ਉਦਯੋਗਾਂ ਦਾ ਪੱਕੇ ਤੌਰ 'ਤੇ ਘਿਰਾਉ ਕਰਕੇ ਇਨ੍ਹਾਂ ਨੂੰ ਬੰਦ ਕੀਤਾ ਜਾਵੇਗਾ।

ABOUT THE AUTHOR

...view details