ਪੰਜਾਬ

punjab

ETV Bharat / state

ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ, ਮੌਤ ਲਈ ਸਹੁਰੇ ਪਰਿਵਾਰ ਨੂੰ ਦੱਸਿਆ ਕਸੂਰਵਾਰ - ਪੈਟਰੋਲ ਛਿੜਕਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ

35 ਸਾਲ ਦੇ ਨੌਜਵਾਨ ਨੇ ਆਤਮਦਾਹ ਕਰਕੇ ਜੀਵਨਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਖੁੱਦ ਵੀਡੀਓ ਬਣਾਈ (young man made a video before committing suicide ) ਅਤੇ ਆਪਣੀ ਮੌਤ ਲਈ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ।

In Kotakpura, the youth made a video before committing suicide, blamed the in-laws for the death
ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ,ਮੌਤ ਲਈ ਸਹੁਰੇ ਪਰਿਵਾਰ ਨੂੰ ਦੱਸਿਆ ਕਸੂਰਵਾਰ

By

Published : Oct 20, 2022, 2:46 PM IST

ਕੋਟਕਪੂਰਾ: ਸੁਰਗਾਪੁਰੀ ਵਿੱਚ 35 ਸਾਲ ਦੇ ਨੌਜਵਾਨ ਨੇ ਆਪਣੇ ਸਹੁਰਾ ਪਰਿਵਾਰ ਅਤੇ ਘਰਵਾਲੀ ਤੋਂ ਤੰਗ ਆਕੇ ਸਹੁਰਿਆ ਦੇ ਘਰ ਸ਼ਹਿਰ ਅਬੋਹਰ ਜਾਕੇ ਪਹਿਲਾ ਆਪਦੇ ਮੋਬਾਇਲ ਵਿੱਚ ਵੀਡੀਓ ਬਣਾਈ ਅਤੇ ਬਾਅਦ ਵਿੱਚ ਆਤਮਦਾਹ ਕਰਕੇ ਖੁਦਕੁਸ਼ੀ (Committed suicide by self immolation) ਕਰ ਲਈ।




ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ,ਮੌਤ ਲਈ ਸਹੁਰੇ ਪਰਿਵਾਰ ਨੂੰ ਦੱਸਿਆ ਕਸੂਰਵਾਰ




ਮ੍ਰਿਤਕ ਨੌਜਵਾਨ ਵੀਡੀਓ ਵਿੱਚ ਆਪਣੇ ਸਹੁਰਾ ਪਰਿਵਾਰ ਉੱਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲਗਾਉਂਦਿਆਂ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ (Viral video) ਵਿੱਚ ਨੌਜਵਾਨ ਕਹਿ ਰਿਹਾ ਹੈ ਕਿ ਉਸ ਦੀ ਲਵ ਮੈਰਿਜ ਹੋਈ ਸੀ ਪਰ ਬਾਅਦ ਵਿੱਚ ਉਸਦੀ ਪਤਨੀ ਨੂੰ ਸਹੁਰੇ ਪਰਿਵਾਰ ਨੇ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਉਸਦੇ ਘਰ ਕਲੇਸ਼ ਸ਼ੁਰੂ ਕਰਵਾ ਦਿੱਤਾ।



ਮ੍ਰਿਤਕ ਨੌਜਵਾਨ ਨੇ ਵੀਡੀਓ ਵਿੱਚ ਅੱਗੇ ਕਿਹਾ ਸੀ ਕਿ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਪਿਛਲੇ 7 ਮਹੀਨਿਆਂ ਤੋਂ ਉਸ ਦੇ ਬੱਚਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਮਿਲ ਵੀ ਨਹੀਂ ਪਾ ਰਿਹਾ ਜਿਸ ਕਾਰਣ ਮਾਨਸਿਕ ਤੌਰ ਉੱਤੇ ਪਰੇਸ਼ਾਨ ਅਤੇ ਹੁਣ ਅੰਤ ਨੂੰ ਖੁਦਕੁਸ਼ੀ ਕਰ ਰਿਹਾ ਹੈ।



ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੁਖੀ ਹੋਕੇ ਖੁੱਦ ਉੱਤੇ ਪੈਟਰੋਲ ਛਿੜਕਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ (Spilled petrol and set himself on fire) ਅਤੇ ਜੀਵਨ ਲੀਲਾ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਮਾਣਹਾਨੀ ਕੇਸ 'ਚ ਮਾਨਸਾ ਅਦਾਲਤ ਵਿੱਚ ਪੇਸ਼ ਹੋਏ CM ਮਾਨ, 5 ਦਸੰਬਰ ਨੂੰ ਮੁੜ ਹੋਣਗੇ ਪੇਸ਼

ABOUT THE AUTHOR

...view details