ਫਰੀਦਕੋਟ: ਜੈਤੋ ਵਿੱਚ ਸਮਾਜ ਸੇਵੀ ਸੰਸਥਾ ਅਤੇ ਪੁਲੀਸ ਦੇ ਸਹਿਯੋਗ ਨਾਲ ਗਰੀਬ ਲੋਕਾਂ ਦੇ ਘਰ ਪਹੁੰਚਾਇਆ ਰਾਸ਼ਨ। ਜੈਤੋ 'ਚ ਪਿਛਲੇ ਕੁਝ ਦਿਨ ਪਹਿਲਾਂ ਮੁਕਤਸਰ ਰੋੜ ਤੇ ਇੱਕੋ ਗਲੀ ਵਿਚ ਅੱਠ ਕੋਰੋਨਾ ਪਾਜ਼ੇਟਿਵ ਕੇਸ ਹੋਣ ਕਾਰਨ ਜੈਤੋ ਪ੍ਰਸ਼ਾਸਨ ਵੱਲੋਂ ਗਲੀ ਨੂੰ ਮਾਈਕਰੋ ਕੰਟੇਨਮਿੰਟ ਜ਼ੋਨ ਐਲਾਨ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਗਲੀ ਨੂੰ 2 ਹਫ਼ਤਿਆਂ ਲਈ ਸੀਲ ਕਰ ਦਿੱਤਾ ਗਿਆ।
ਜੈਤੋ ਵਿੱਚ ਸਮਾਜ ਸੇਵੀ ਸੰਸਥਾ ਅਤੇ ਪੁਲੀਸ ਦੇ ਸਹਿਯੋਗ ਨਾਲ ਗਰੀਬ ਲੋਕਾਂ ਦੇ ਘਰ ਪਹੁੰਚਾਇਆ ਰਾਸ਼ਨ
ਜੈਤੋ ਵਿੱਚ ਸਮਾਜ ਸੇਵੀ ਸੰਸਥਾ ਨੇ ਪੁਲਿਸ ਦੇ ਸਹਿਯੋਗ ਨਾਲ ਗਰੀਬ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ। ਪਿਛਲੇ ਕੁਝ ਦਿਨ੍ਹਾਂ ਤੋਂ ਗਲੀ ਵਿੱਚ ਕੋਰੋਨਾ ਦੇ ਅੱਠ ਪੌਜ਼ੀਟਿਵ ਕੇਸ ਆਉਣ ਕਾਰਨ ਗਲੀ ਨੂੰ ਕੀਤਾ ਗਿਆ ਸੀ ਮਾਈਕਰੋ ਕੰਟੇਨਮਿੰਟ ਜ਼ੋਨ ਐਲਾਨਿਆ ਗਿਆ।
In Jaito rations were delivered to the homes of the poor in collaboration with the NGO and the police
ਗਲੀ ਸੀਲ ਹੋਣ ਕਾਰਨ ਕਿਸੇ ਨੂੰ ਵੀ ਘਰ ਤੋਂ ਬਾਹਰ ਜਾਣ ਅਤੇ ਘਰ ਦੇ ਅੰਦਰ ਆਉਣ ਦੀ ਆਗਿਆ ਨਹੀਂ ਸੀ। ਜਿਸ ਨੂੰ ਲੈ ਕੇ ਗਲੀ ਵਿੱਚ ਰਹਿ ਰਹੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕਾਂ ਦਾ ਰਾਸ਼ਨ ਤੋਂ ਬਿਨਾਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਸੀ । ਜਿਸ ਤੇ ਇਨ੍ਹਾਂ ਲੋਕਾਂ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ । ਪੁਲੀਸ ਵੱਲੋਂ ਅਹਿਮ ਉਪਰਾਲਾ ਕਰਦੇ ਹੋਏ ਸਮਾਜ ਸੇਵੀ ਸੰਸਥਾ ਦੇ ਨਾਲ ਰਲ ਕੇ ਉਨ੍ਹਾਂ ਲੋਕਾਂ ਨੂੰ 15 ਦਿਨ ਦਾ ਰਾਸ਼ਨ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਗਿਆ ਤਾਂ ਜੋ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ ।