ਫਰੀਦਕੋਟ:ਫਰੀਦਕੋਟ ਵਿਚ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਨਜਰ ਆ ਰਹੇ ਹਨ ਕਿ ਰਾਹ ਜਾਂਦੀਆਂ ਔਰਤਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਤਾਜਾ ਘਟਨਾ ਸ਼ਹਿਰ ਦੇ ਨਵੇਂ ਕੈਂਟ ਰੋਡ ਦੀ ਗਲੀ ਨੰਬਰ 3 ਵਿਚ ਵਾਪਰੀ ਹੈ, ਜਿਥੇ ਸਕੂਲ ਤੋਂ ਘਰ ਪਰਤ ਰਹੀ ਇਕ ਅਧਿਆਪਕਾ ਦਾ ਦੋ ਨੌਜਵਾਨਾਂ ਨੇ ਪਹਿਲਾਂ ਪਿੱਛਾ ਕੀਤਾ ਅਤੇ ਬਾਅਦ ਵਿਚ ਰਾਹ ਵਿਚ ਘੇਰਨ ਦੀ ਕੋਸ਼ਿਸ ਵੀ ਕੀਤੀ, ਪਰ ਕਿਸੇ ਤਰਾਂ ਅਧਿਆਪਕਾ ਵਲੋਂ ਰੌਲਾ ਪਾਉਣ ਤੇ ਦੋਵੇਂ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਇਹ ਪੂਰੀ ਘਟਨਾ ਗਲੀ ਵਿਚ ਲੱਗੇ CCTV ਕੈਮਰਿਆਂ ਵਿਚ ਕੈਦ ਹੋ ਗਈ।
ਰਾਹ ਘੇਰਨ ਵਾਲਿਆਂ ਦੇ ਸੀ ਕੋਲ ਹਥਿਆਰਨੁੰਮਾ ਚੀਜ਼:ਗੱਲਬਾਤ ਕਰਦਿਆਂ ਪੀੜਤ ਅਧਿਆਪਕਾ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਅਧਿਆਪਕਾ ਸਕੂਲ ਤੋਂ ਛੁੱਟੀ ਹੋਣ ਉਪਰੰਤ ਘਰ ਆ ਰਹੀ ਸੀ ਤਾਂ ਰਾਸਤੇ ਵਿਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਪਹਿਲਾਂ ਉਸਦਾ ਪਿੱਛਾ ਕੀਤਾ ਗਿਆ ਅਤੇ ਬਾਅਦ ਵਿਚ ਗਲੀ ਵਿਚ ਮੋਟਰਸਾਈਕਲ ਖੜ੍ਹਾ ਕਰ ਉਸ ਨੂੰ ਘੇਰਨ ਦੀ ਤਾਕ ਵਿਚ ਸਨ। ਜਦੋਂ ਉਸਨੂੰ ਲੱਗਿਆ ਕਿ ਨੌਜਵਾਨਾਂ ਦੇ ਹਥ ਵਿਚ ਕੁਝ ਹੈ ਅਤੇ ਉਹ ਊਸ ਵੱਲ ਆਉਣ ਲੱਗੇ ਤਾਂ ਉਸਨੇ ਰੌਲਾ ਪਾਇਆ ਜਿਸ ਕਾਰਨ ਦੋਹੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ। ਉਹਨਾ ਦੱਸਿਆ ਕਿ ਇਸ ਸਬੰਧੀ ਉਹਨਾਂ ਵਲੋਂ ਥਾਨਾਂ ਸਿਟੀ ਫਰੀਦਕੋਟ ਵਿਖੇ ਲਿਖਤ ਦਰਖ਼ਾਸਤ ਦੇ ਦਿੱਤੀ ਗਈ ਹੈ ।