ਪੰਜਾਬ

punjab

ETV Bharat / state

ਨੌਜਵਾਨ ਵੱਲੋਂ ਖੁਦਕੁਸ਼ੀ, ਪਰਿਵਾਰ ਵੱਲੋਂ ਵਿਆਹੁਤਾ ਮਹਿਲਾ ’ਤੇ ਮੌਤ ਦੇ ਇਲਜ਼ਾਮ' - ਪਰਿਵਾਰ ਵੱਲੋਂ ਵਿਆਹੁਤਾ ਮਹਿਲਾ ’ਤੇ ਇਲਜ਼ਾਮ

ਫਰੀਦਕੋਟ ਵਿੱਚ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਵਿਆਹੁਤਾ ਮਹਿਲਾ ’ਤੇ ਇਲਜ਼ਾਮ ਹਨ ਕਿ ਉਸ ਨੇ ਸਾਡੇ ਲੜਕੇ ਨੂੰ ਪ੍ਰੇਮ ਜਾਲ ’ਚ ਫ਼ਸਾ ਕੇ 50 ਹਜ਼ਾਰ ਮੰਗਣ ਦੀ ਸੂਰਤ ’ਚ ਪ੍ਰੇਸ਼ਾਨ ਕਰਕੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਲਈ ਮਜਬੂਰ ਕੀਤਾ ਹੈ। ਜਿਸ ’ਤੇ ਪੁਲਿਸ ਵੱਲੋਂ ਮੁਕੱਦਮਾ ਵੀ ਦਰਜ ਕਰ ਲਿਆ ਹੈ।

ਨੌਜਵਾਨ ਵੱਲੋਂ ਆਤਮ ਹੱਤਿਆ
ਨੌਜਵਾਨ ਵੱਲੋਂ ਆਤਮ ਹੱਤਿਆ

By

Published : Mar 3, 2022, 5:24 PM IST

ਫਰੀਦਕੋਟ: ਫਰੀਦਕੋਟ ਵਿੱਚ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਵਿਆਹੁਤਾ ਮਹਿਲਾ ’ਤੇ ਇਲਜ਼ਾਮ ਹਨ ਕਿ ਉਸ ਨੇ ਸਾਡੇ ਲੜਕੇ ਨੂੰ ਪ੍ਰੇਮ ਜਾਲ ’ਚ ਫ਼ਸਾ ਕੇ 50 ਹਜ਼ਾਰ ਮੰਗਣ ਦੀ ਸੂਰਤ ’ਚ ਪ੍ਰੇਸ਼ਾਨ ਕਰਕੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਲਈ ਮਜਬੂਰ ਕੀਤਾ ਹੈ। ਜਿਸ ’ਤੇ ਪੁਲਿਸ ਵੱਲੋਂ ਮੁਕੱਦਮਾ ਵੀ ਦਰਜ ਕਰ ਲਿਆ ਹੈ।

ਇਸ ਮਾਮਲੇ ਵਿੱਚ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਦਾ ਭਰਾ ਲਖਵਿੰਦਰ ਸਿੰਘ ਜੋ ਅਜੇ ਕੁਆਰਾ ਸੀ ਅਤੇ ਮਿਹਨਤ ਮਜ਼ਦੂਰੀ ਕਰਦਾ ਸੀ ਨਾਲ ਉਸਦੇ ਘਰਾਂ ਵਿੱਚੋਂ ਹੀ ਗੁਆਂਢ ਵਿੱਚ ਰਹਿੰਦੀ ਭਰਜਾਈ ਚਰਨਜੀਤ ਕੌਰ ਨਾਲ ਨਜ਼ਾਇਜ ਸਬੰਧ ਬਣ ਗਏ ਤੇ ਇਹ ਔਰਤ ਉਸਦੇ ਭਰਾ ਤੋਂ ਖਰਚਾ ਲੈਂਦੀ ਰਹਿੰਦੀ ਸੀ ਅਤੇ ਉਸਦਾ ਭਰਾ ਮਜ਼ਬੂਰੀ ਵੱਸ ਖਰਚਾ ਉਸਨੂੰ ਦਿੰਦਾ ਰਹਿੰਦਾ ਸੀ ਅਤੇ ਚਰਨਜੀਤ ਕੌਰ ਉਸ ਤੋਂ ਹੁਣ 50,000 ਰੁਪਏ ਮੰਗਦੀ ਹੈ ਤੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਇਹ ਪੈਸੇ ਨਾ ਦਿੱਤੇ ਤਾਂ ਉਹ ਉਸਨੂੰ ਝੂਠੇ ਇਲਜ਼ਾਮ ਲਗਾ ਕੇ ਫ਼ਸਾ ਦੇਵੇਗੀ।

ਨੌਜਵਾਨ ਵੱਲੋਂ ਆਤਮ ਹੱਤਿਆ

ਜਦੋਂ ਉਸਦੇ ਭਰਾ ਲਖਵਿੰਦਰ ਸਿੰਘ ਨੇ ਉਸਨੂੰ ਪੈਸੇ ਦੇਣ ਤੋਂ ਜਵਾਬ ਦਿੱਤਾ ਤਾਂ ਚਰਨਜੀਤ ਕੌਰ ਨੇ ਉਸਨੂੰ ਜਦ ਇਹ ਕਿਹਾ ਕਿ ਜੇਕਰ ਤੇਰੇ ਕੋਲ ਪੈਸੇ ਨਹੀਂ ਤਾਂ ਮਰ ਜਾਂ ਉਸਦੇ ਭਰਾ ਨੇ ਲਖਵਿੰਦਰ ਸਿੰਘ ਨੇ ਚਰਨਜੀਤ ਕੌਰ ਤੋਂ ਤੰਗ ਆਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਇਸ ਮੌਕੇ ਇਨਸਾਫ ਦੀ ਮੰਗ ਕਰਦੇ ਹੋਏ ਆਰੋਪੀ ਮਹਿਲਾ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਜਾਣਕਰੀ ਦਿੰਦੇ ਹੋਏ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਇਸ ਘਟਨਾਂ ’ਤੇ ਥਾਣਾ ਸਦਰ ਵਿਖੇ ਪਿੰਡ ਅਰਾਈਆਂਵਾਲਾ ਕਲਾਂ ਨਿਵਾਸੀ ਚਰਨਜੀਤ ਕੌਰ ਖਿਲਾਫ਼ ਅਧੀਨ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ, ਜਦੋਂ ਕਿ ਅਜੇ ਆਰੋਪੀ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜੋ:- ਆਜ਼ਾਦ ਉਮੀਦਵਾਰ ਅਮਰੀਕ ਢਿੱਲੋਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ

ABOUT THE AUTHOR

...view details