ਫਰੀਦਕੋਟ : ਫਰੀਦਕੋਟ ਦੇ ਸਾਦਿਕ ਰੋਡ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਿੰਡ ਦੇ 2 ਮੋਟਰਸਾਇਕਲ ਸਵਾਰ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਅੱਜ ਦੁਪਿਹਰ ਕਰੀਬ ਡੇਢ ਵਜੇ ਫਰੀਦਕੋਟ ਗੁਰੂ ਹਰਿ ਸਹਾਇ ਰੋਡ ਉੱਤੇ ਇਕ ਤੇਜ ਰਫ਼ਤਾਰ ਪਾਇਲਟ ਜਿਪਸੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਅਚਾਨਕ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਦੋਵਾਂ ਮੋਟਰਸਾਈਕਲ ਸਵਾਰਾਂ ਦੀ ਪਛਾਣ ਪਿੰਡ ਝੋਟੀ ਵਾਲਾ ਵਾਸੀ ਨਛੱਤਰ ਸਿੰਘ ਅਤੇ ਮੰਨਾ ਸਿੰਘ ਵਜੋਂ ਹੋਈ ਹੈ।
ਫਰੀਦਕੋਟ 'ਚ MLA ਦੀ ਪਾਇਲਟ ਜਿਪਸੀ ਨੇ ਦਰੜੇ 2 ਮੋਟਰਸਾਈਕਲ ਸਵਾਰ, ਦੋਵਾਂ ਦੀ ਮੌਕੇ 'ਤੇ ਮੌਤ, ਭੜਕੇ ਪਰਿਵਾਰ ਨੇ ਲਾਇਆ ਧਰਨਾ - ਫਰੀਦਕੋਟ ਦੀਆਂ ਖਬਰਾਂ
ਫਰੀਦਕੋਟ ਵਿੱਚ ਐੱਮਐੱਲਏ ਦੀ ਪਾਇਲਟ ਜਿਸਪੀ ਹੇਠਾਂ ਆ ਕੇ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਭੀੜ ਨੇ ਲਾਸ਼ਾਂ ਸੜਕ ਉੱਤੇ ਰੱਖ ਕੇ ਪ੍ਰਦਰਸ਼ਨ ਕੀਤਾ ਹੈ।
ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ :ਜਾਣਕਾਰੀ ਦਿੰਦੇ ਹੋਏ ਪਿੰਡ ਝੋਟੀ ਵਾਲਾ ਦੇ ਲੋਕਾਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਿਸ ਜਿਪਸੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਉਹ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਹੈ। ਇਸ ਮਾਮਲੇ ਵਿਚ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤਾਂ ਅਤੇ ਪਿੰਡ ਵਾਲਿਆਂ ਨੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਲਾਸ਼ਾਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹੈੱਡਕੁਆਟਰ ਫਰੀਦਕੋਟ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੱਛਤਰ ਸਿੰਘ ਦੇ ਭਰਾ ਚਮਕੌਰ ਸਿੰਘ ਦੇ ਬਿਆਨਾਂ ਉੱਤੇ ਜਿਪਸੀ ਦੇ ਡਰਾਈਵਰ ਅੰਗਰੇਜ ਸਿੰਘ ਖਿਲਾਫ ਧਾਰਾ 304ਏ ਅਤੇ 279 ਤਹਿਤ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ।
ਪ੍ਰਦਰਸ਼ਨਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਤੋਂ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਸਹਿਮਤ ਹਨ ਅਤੇ ਜਿੰਨਾਂ ਲੋਕਾਂ ਨੇ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਉਹ ਵੀ ਸਹਿਮਤ ਹਨ ਅਤੇ ਇਸ ਲਈ ਪਰਿਵਾਰਾਂ ਵਲੋਂ ਹੁਣ ਧਰਨਾ ਖਤਮ ਕਰ ਦਿੱਤਾ ਗਿਆ ਹੈ। ਦੋਵਾਂ ਲਾਸ਼ਾਂ ਨੂੰ ਮੋਰਚਰੀ ਵਿਚ ਰੱਖ ਦਿੱਤਾ ਗਿਆ। ਕੱਲ੍ਹ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਉਠਣ ਲੱਗੇ ਸਵਾਲ
- 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਮੁੜ ਹੋ ਸਕਦੇ ਨੇ ਇੱਕ! ਫਿਰ ਇੰਝ ਬਦਲੇਗੀ ਪੰਜਾਬ ਦੀ ਸਿਆਸਤ, ਖ਼ਾਸ ਰਿਪੋਰਟ
- ਫੌਜੀ ਨੇ ਮੰਗੇਤਰ ਕੁੜੀ ਨਾਲ ਵਿਆਹ ਤੋਂ ਕੀਤਾ ਇਨਕਾਰ, ਕੁੜੀ ਨੇ ਸਲਫ਼ਾਸ ਨਿਗਲ ਕੇ ਕੀਤੀ ਖੁਦਕੁਸ਼ੀ,ਪਰਿਵਾਰ ਨੇ ਮੰਗਿਆ ਇਨਸਾਫ਼
ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿਹਾ ਕਿ ਉਹ ਸਾਦਿਕ ਏਰੀਏ ਦੇ ਪਿੰਡਾਂ ਵਿੱਚ ਡਰੇਨਾਂ ਦੀ ਹੋ ਰਹੀ ਸਫਾਈ ਦਾ ਜਾਇਜ਼ਾ ਲੈਣ ਲਈ ਗਏ ਹੋਏ ਸਨ। ਉਹਨਾਂ ਦੀ ਪਾਇਲਟ ਗੱਡੀ ਖਰਾਬ ਹੋਣ ਕਾਰਨ ਨਾਲ ਨਹੀਂ ਸੀ ਅਤੇ ਠੀਕ ਕਰਵਾਉਣ ਤੋਂ ਬਾਅਦ ਪਾਇਲਟ ਗੱਡੀ ਦਾ ਡਰਾਈਵਰ ਗੱਡੀ ਲੈ ਕੇ ਆ ਰਿਹਾ ਸੀ, ਜਿਸ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਪਿੰਡ ਝੋਟੀ ਵਾਲਾ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਮੌਕੇ ਉੱਤੇ ਆ ਕੇ ਪੁਲਿਸ ਨੂੰ ਸਹੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ। ਪੁਲਿਸ ਵਲੋਂ ਪਾਇਲਟ ਜਿਪਸੀ ਦੇ ਡਰਾਈਵਰ ਖਿਲਾਫ ਮੁਕੱਦਮਾਂ ਦਰਜ ਕਰ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਹੈ।