ਪੰਜਾਬ

punjab

ETV Bharat / state

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਆਗ਼ਾਜ਼ - latest punjabnews

ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਸਦ ਨਾਲ ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵੱਲੋਂ ਫ਼ਰੀਦਕੋਟ ਵਿੱਚ ਕੌਮੀਂ ਪੱਧਰ ਦੇ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਅੱਜ ਆਗਾਜ਼ ਕਰਵਾਇਆ ਗਿਆ। ਇਸ ਤਿੰਨ ਦਿਨ ਚੱਲਣ ਵਾਲੇ ਸ਼ੋਅ ਵਿਚ ਨਸਲੀ ਘੋੜਿਆ ਦੇ ਪ੍ਰਦਰਸ਼ਨ ਦੇ ਨਾਲ ਨਾਲ ਘੋੜ ਦੌੜਾਂ ਵੀ ਹੋਣਗੀਆਂ।

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜਾ ਹੌਰਸ ਸੋਅ ਦਾ ਆਗ਼ਾਜ਼

By

Published : Mar 20, 2019, 11:27 PM IST

Updated : Mar 21, 2019, 4:42 PM IST

ਫ਼ਰੀਦਕੋਟ: ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵੱਲੋਂ ਅੱਜ ਸੁਰੂ ਕੀਤੇ ਗਏ ਤਿੰਨ ਰੋਜਾ ਹੌਰਸ ਸ਼ੋਅ ਵਿੱਚ ਵੱਡੀ ਗਿਣਤੀ ਵਿਚ ਘੋੜਾ ਪਾਲਕ ਆਪਣੇ-ਆਪਣੇ ਘੋੜਿਆ ਨਾਲ ਪਹੁੰਚੇ। ਇਸ ਤਿੰਨ ਰੋਜਾ ਹੌਰਸ ਸ਼ੋਅ ਦਾ ਆਗ਼ਾਜ਼ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਕੀਤਾ।

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜਾ ਹੌਰਸ ਸੋਅ ਦਾ ਆਗ਼ਾਜ਼

ਇਸ ਮੌਕੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਪਸ਼ੂ ਪਾਲਨ ਵਰਗੇ ਸਹਾਇਕ ਧੰਦਿਆ ਨੂੰ ਵੀ ਅਪਣਾਉਣਾ ਚਾਹੀਦਾ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਦੀ ਜ਼ਮਾਨਤ ਰੱਦ, 29 ਮਾਰਚ ਤੱਕ ਪੁਲਿਸ ਹਿਰਾਸਤ 'ਚ

ਇਸ ਮੌਕੇ ਕੈਬਿਨੇਟ ਮੰਤਰੀ ਨਾਲ ਮੌਜੂਦ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਅਤੇ ਨਸ਼ਿਆ ਵੱਲੋਂ ਮੋੜਨ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਉਤਸਾਹਿਤ ਕਰਨ ਲਈ ਇਸ ਹੌਰਸ ਸ਼ੋਅ ਦਾ ਜੋ ਉਪਰਾਲਾ ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬ੍ਰੀਡਸ ਸੁਸਾਇਟੀ ਵੱਲੋਂ ਕੀਤਾ ਗਿਆ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ।

ਦੱਸ ਦਈਏ ਕਿ ਤਿੰਨ ਦਿਨ ਚੱਲਣ ਵਾਲੇ ਇਸ ਸੋਅ ਵਿੱਚ ਨਸਲੀ ਘੋੜਿਆਂ ਦੇ ਸ਼ੋਅ ਮੁਕਾਬਲੇ ਹੋਣਗੇ। ਉਥੇ ਹੀ ਘੋੜਿਆ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਸ਼ੋਅ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 500 ਦੇ ਕਰੀਬ ਨਸਲੀ ਘੋੜੇ ਸ਼ਾਮਲ ਹੋਏ ਹਨ।

ਇਸ ਸ਼ੋਅ ਵਿੱਚ ਹਿੱਸਾ ਲੈਣ ਆਏ ਘੋੜਾ ਪਾਲਕਾਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਅਜਿਹੇ ਸ਼ੋਅ ਹੋਣੇ ਚਾਹੀਦੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਉਤਸ਼ਾਹ ਮਿਲੇ ਅਤੇ ਹੋਰ ਕਿਸਾਨ ਵੀ ਇਸ ਧੰਦੇ ਨਾਲ ਜੁੜ ਸਕਣ।

Last Updated : Mar 21, 2019, 4:42 PM IST

ABOUT THE AUTHOR

...view details