ਪੰਜਾਬ

punjab

ETV Bharat / state

ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦਾ ਸ਼ਾਨਮੱਤਾ ਇਤਿਹਾਸ - History of Gurudwara Gangsar sahib jaiton

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਗੰਗਸਰ ਸਾਹਿਬ ਦੇ।

ਗੁਰਦੁਆਰਾ ਗੰਗਸਰ ਸਾਹਿਬ
ਫ਼ੋਟੋ

By

Published : Jan 12, 2020, 7:02 AM IST

ਫ਼ਰੀਦਕੋਟ: ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਗੰਗਸਰ ਸਾਹਿਬ ਦੇ।

ਦੱਸ ਦਈਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰੀਦਕੋਟ ਦੇ ਪਿੰਡ ਜੈਤੋ ਤੋਂ ਬਾਹਰ ਇੱਕ ਉੱਚੀ ਟਿੱਬੀ 'ਤੇ ਡੇਰੇ ਲਾਏ ਹੋਏ ਸਨ ਤਾਂ ਟਿੱਬੀ ਦੇ ਨੇੜੇ ਪਾਣੀ ਨਹੀਂ ਸੀ। ਉਸ ਟਿੱਬੀ ਤੋਂ ਕੁਝ ਦੂਰੀ 'ਤੇ ਇੱਕ ਢਾਬ ਸੀ, ਜਿੱਥੇ ਪਾਣੀ ਮੌਜੂਦ ਸੀ। ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੋਂ ਚੱਲ ਕੇ ਇਸ ਥਾਂ 'ਤੇ ਆਏ ਤੇ ਇੱਥੇ ਹੀ ਗੁਰੂ ਸਾਹਿਬ ਜੈਤੋ ਦੇ ਲੋਕਾਂ ਨੂੰ ਮਿਲੇ। ਜਦੋਂ ਗੁਰੂ ਜੀ ਆਪਣੇ ਸ਼ਰਧਾਲੂਆਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਦਸਮ ਪਾਤਸ਼ਾਹ ਨੂੰ ਕਿਸੇ ਦੇ ਕੁਰਲਾਉਣ ਦੀ ਅਵਾਜ਼ ਸੁਣਾਈ ਦਿਤੀ।

ਵੀਡੀਓ

ਇਹ ਵੀ ਪੜ੍ਹੋ: ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਦਾ ਸ਼ਾਨਮੱਤਾ ਇਤਿਹਾਸ

ਇਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਸੇਵਾਦਾਰਾਂ ਰਾਹੀਂ ਇਸ ਵਿਰਲਾਪ ਦਾ ਪਤਾ ਲਗਵਾਇਆ ਤਾਂ ਪਤਾ ਲੱਗਿਆ ਕਿ ਕਿਸੇ ਬ੍ਰਾਹਮਣ ਤੋਂ ਗਊ ਹੱਤਿਆ ਹੋ ਗਈ ਸੀ, ਜਿਸ ਦੇ ਪਛਾਤਾਪ ਲਈ ਉਹ ਗੰਗਾ ਇਸਨਾਨ ਲਈ ਜਾ ਰਿਹਾ ਸੀ ਤੇ ਪਰਿਵਾਰ ਵਿਰਲਾਪ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬ੍ਰਾਹਮਣ ਨੂੰ ਇਥੇ ਮੌਜੂਦ ਢਾਬ ਵਿੱਚ ਹੀ ਇਸਨਾਨ ਕਰਨ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਇਹ ਵੀ ਗੰਗਾ ਹੀ ਹੈ। ਇਹ ਸੁਣ ਕਿ ਗੁਰੂ ਜੀ ਦੇ ਪਾਸ ਬੈਠੇ ਇਕ ਹੋਰ ਬ੍ਰਾਹਮਣ ਨੇ ਕਿਹਾ ਕਿ ਗੁਰੂ ਜੀ ਜੇਕਰ ਇਥੇ ਹੀ ਗੰਗਾ ਹੈ, ਤਾਂ ਕੀ ਗੰਗਾ ਵਿੱਚ ਇਸਨਾਨ ਕਰਦੇ ਸਮੇਂ ਗੰਗਾ ਵਿਚ ਰੁੜ੍ਹਿਆ ਮੇਰਾ ਲੋਟਾ ਵੀ ਇਥੋਂ ਮਿਲ ਸਕਦਾ?

ਗੁਰੂ ਜੀ ਨੇ ਉਸ ਬ੍ਰਾਹਮਣ ਨੂੰ ਕਿਹਾ ਕਿ ਭਾਈ ਤੂੰ ਵੀ ਨੇੜੇ ਹੋ ਕੇ ਵੇਖ ਲੈ, ਹੋ ਸਕਦਾ ਤੇਰਾ ਲੋਟਾ ਵੀ ਮਿਲ ਜਾਵੇ, ਜਦੋਂ ਬ੍ਰਾਹਮਣ ਢਾਬ ਵਿੱਚ ਵੜਿਆ ਤਾਂ ਉਸ ਦਾ ਗੰਗਾ ਵਿਚ ਰੁੜ੍ਹਿਆ ਲੋਟਾ ਉਸ ਦੇ ਪੈਰ ਨਾਲ ਆ ਲੱਗਾ। ਇਹ ਵੇਖ ਕੇ ਬ੍ਰਾਹਮਣ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਮਾਫ਼ੀ ਮੰਗੀ। ਇਤਿਹਾਸਕਾਰਾਂ ਦੀ ਮੰਨੀਏ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਨੂੰ ਗੰਗਸਰ ਦਾ ਨਾਂਅ ਦਿੱਤਾ ਤੇ ਕਿਹਾ ਕਿ ਜੋ ਵੀ ਇਸ ਜਗ੍ਹਾ 'ਤੇ ਸਚੇ ਮਨ ਨਾਲ ਇਸਨਾਨ ਕਰੇਗਾ ਤਾਂ ਉਸ ਨੂੰ 68 ਤੀਰਥਾਂ ਦਾ ਫਲ ਮਿਲੇਗਾ।

ਇਸ ਥਾਂ 'ਤੇ ਇਕ ਸੁੰਦਰ ਗੁਰਦੁਆਰਾ ਸਾਹਿਬ ਤੇ ਢਾਬ ਵਾਲੀ ਥਾਂ 'ਤੇ ਇਕ ਸਰੋਵਰ ਬਣਿਆ ਹੋਇਆ ਹੈ, ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ। ਇਸ ਥਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਪਿੰਡ ਰਾਮੇਆਣਾ ਵਿਖੇ ਪਹੁੰਚੇ ਤੇ ਉੱਥੇ ਵਿਸ਼ਰਾਮ ਕੀਤਾ। ਕੁਝ ਸਮਾਂ ਇੱਥੇ ਰੁਕਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਵਲ ਕੂਚ ਕਰ ਗਏ।

ABOUT THE AUTHOR

...view details