ਪੰਜਾਬ

punjab

ETV Bharat / state

ਮਨਤਾਰ ਸਿੰਘ ਬਰਾੜ ਦੀ ਜਮਾਨਤ ਅਰਜ਼ੀ 'ਤੇ ਸੁਣਵਾਈ ਅੱਜ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਜਮਾਨਤ ਅਰਜ਼ੀ ਤੇ ਸੁਣਵਾਈ ਅੱਜ। ਫਰੀਦਕੋਟ ਦੀ ਸ਼ੈਸ਼ਨ ਅਦਾਲਤ ਵਿਚ ਹੋਵੇਗੀ ਸੁਣਵਾਈ

ਮਨਤਾਰ ਸਿੰਘ ਬਰਾੜ

By

Published : Mar 19, 2019, 8:53 AM IST

ਫਰੀਦਕੋਟ: ਕੋਟਕਪੁਰਾ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਕੋਟਕਪੂਰਾ ਗੋਲੀਕਾਂਡ ਵਿਚ ਨਾਮਜਦ ਕੀਤੇ ਗਏ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਅਗਾਉਂ ਜਮਾਨਤ ਲਈ ਬੀਤੇ ਦਿਨੀਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਲਗਾਈ ਗਈ ਸੀ ਜਿਸ ਤੇ ਅੱਜ ਸੁਣਵਾਈ ਹੋਵੇਗੀ।

ਮਨਤਾਰ ਸਿੰਘ ਬਰਾੜ ਦੀ ਜਮਾਨਤ ਅਰਜ਼ੀ 'ਤੇ ਸੁਣਵਾਈ ਅੱਜ


ਐਸਆਈਟੀ ਵਲੋਂ 2 ਵਾਰ ਲਗਾਤਾਰ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਮਨਤਾਰ ਸਿੰਘ ਬਰਾੜ ਨੇ ਬਲੈਂਕਿਟ ਬੇਲ ਲਈ ਅਰਜ਼ੀ ਲਗਾਈ ਸੀ ਜਿਸ ਨੂੰ ਅਦਾਲਤ ਨੇ ਐਸਆਈਟੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਖਾਰਜ ਕਰ ਦਿੱਤਾ ਸੀ।

ਐਸਆਈਟੀ ਨੇ ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ 2018 ਵਿਚ ਜਸਟਿਸ ਰਣਜੀਤ ਸਿੰਘ ਦੀ ਸਿਫਾਰਸ਼ ਤੋਂ ਬਾਅਦ ਅਜੀਤ ਸਿੰਘ ਨਾਮੀਂ ਵਿਅਕਤੀ ਦੇ ਬਿਆਨਾਂ 'ਤੇ ਥਾਣਾ ਸਿਟੀ ਕੋਟਕਪੁਰਾ ਵਿੱਚ ਦਰਜ FIR ਨੰਬਰ 129 ਵਿਚ ਨਾਮਜਦ ਕਰ ਲਿਆ ਸੀ।

ਇਸੇ ਮਾਮਲੇ ਵਿਚ ਮਨਤਾਰ ਸਿੰਘ ਬਰਾੜ ਨੇ ਅਗਾਉਂ ਜ਼ਮਾਨਤ ਲਈ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਸੀ ਜਿਸ ਤੇ ਅੱਜ ਸੁਣਵਾਈ ਹੋਵੇਗੀ ।

ABOUT THE AUTHOR

...view details