ਫਰੀਦਕੋਟ:ਕੁਝ ਦਿਨ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਹਸਪਤਾਲ ਅੰਦਰ ਕਈ ਕਮੀਆਂ ਪਾਈਆਂ ਗਈਆਂ ਸਨ। ਇੱਕ ਵਾਰਡ ਵਿੱਚ ਖਰਾਬ ਗੱਦਿਆਂ ਦੇ ਮਾਮਲੇ ਵਿੱਚ ਬਾਬਾ ਫਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਅਤੇ ਚੇਤਨ ਸਿੰਘ ਜੌੜਾਮਾਜਰਾ ਵਿਚਕਾਰ ਕਾਫੀ ਵਿਵਾਦ ਵੀ ਪੈਦਾ ਹੋਇਆ ਸੀ ਜੋ ਕਾਫੀ ਭਖਿਆ ਹੋਇਆ ਹੈ, ਇਸ ਮਾਮਲੇ ਵਿਚਕਾਰ ਹੁਣ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੱਤਾ ਖੇਡਿਆ ਗਿਆ ਹੈ। ਸਿਹਤ ਮੰਤਰੀ ਨੇ ਫਰੀਦਕੋਟ ਦੇ ਗੁਰੂ ਗਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਦਾਨ ਦੇ ਵਜੋਂ ਦਿੱਤੇ ਹਨ, ਜਿੰਨਾਂ ਵਿਚੋਂ 80 ਗੱਦਿਆ ਦੀ ਪਹਿਲੀ ਖੇਪ ਫਰੀਦਕੋਟ ਪਹੁੰਚ ਗਈ।
ਇਹ ਵੀ ਪੜੋ:Weather Report: ਸੂਬੇ ਭਰ ’ਚ ਗਰਮੀ ਦਾ ਕਹਿਰ ਜਾਰੀ, ਜਾਣੋ ਮੌਸਮ ਦਾ ਹਾਲ
ਜਾਣਾਕਰੀ ਦਿੰਦਿਆਂ ਆਮ ਆਦਮੀਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਜਦੋਂ ਫਰੀਦਕੋਟ ਵਿਖੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਚੈਕਿੰਗ ਕਰਨ ਆਏ ਸਨ ਤਾਂ ਉਹਨਾਂ ਨੇ ਹਸਪਤਾਲ ਵਿੱਚ ਕਈ ਕਮੀਆਂ ਪਾਈਆਂ ਸਨ, ਜਿੰਨਾਂ ਵਿਚੋਂ ਇੱਕ ਸਮੱਸਿਆ ਗੱਦਿਆ ਦੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਮੰਤਰੀ ਸਾਹਿਬ ਵੱਲੋਂ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਜੀਜੀਐਸ ਮੈਡੀਕਲ ਹਸਪਤਾਲ ਨੂੰ ਦਾਨ ਦਿੱਤੇ ਗਏ ਹਨ, ਜਿਨਾਂ ਵਿਚੋਂ 80 ਗੱਦਿਆ ਦੀ ਪਹਿਲੀ ਖੇਪ ਹਸਪਤਾਲ ਪਹੁੰਚ ਗਈ ਹੈ ਅਤੇ ਬਾਕੀ ਵੀ ਜਲਦ ਪਹੁੰਚ ਜਾਣਗੇ।