ਫ਼ਰੀਦਕੋਟ: ਕੁਸ਼ਤੀ ਅਖਾੜੇ 'ਚ ਲਗਾਤਾਰ ਫ਼ਰੀਦਕੋਟ ਦੇ ਪਹਿਲਵਾਨ ਛਾਏ ਹੋਏ ਹਨ। ਬਾਬਾ ਫਰੀਦ ਕੁਸ਼ਤੀ ਅਖਾਂੜੇ ਦੇ ਪਹਿਲਵਾਨ ਜਿੱਥੇ ਖੇਡ ਦੇ ਦਮ 'ਤੇ ਭਾਰਤੀ ਕੁਸ਼ਤੀ ਵਿੱਚ ਵੱਡਾ ਸਥਾਨ ਰਖਦੇ ਹਨ, ਉੱਥੇ ਹੀ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਇਸ ਅਖਾਂੜੇ ਦੇ ਪਹਿਲਵਾਨ ਲਗਾਤਾਰ ਝੰਡੇ ਗੱਡ ਰਹੇ ਹਨ। ਹਾਲ ਹੀ 'ਚ ਇਸ ਅਖਾੜੇ ਦੇ ਪਹਿਲਵਾਨ ਹਰਪ੍ਰੀਤ ਸਿੰਘ ਨੇ ਚੀਨ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਜਿੱਤ ਦਰਜ ਕਰਦਿਆਂ ਚਾਂਦੀ ਦਾ ਤਗਮਾ ਹਾਸਲ ਕਰ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੀ ਸ਼ਾਨ ਨੂੰ ਵਧਾਇਆ ਹੈ। ਹਰਪ੍ਰੀਤ ਦੀ ਇਹ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਚੌਥੀ ਜਿੱਤ ਹੈ ਅਤੇ ਇਸ ਤੋਂ ਪਹਿਲਾਂ ਹਰਪ੍ਰੀਤ ਨੇ ਤਿੰਨ ਕਾਂਸ ਦੇ ਤਗਮੇਂ ਏਸ਼ੀਅਨ ਗੇਮਜ਼ ਵਿੱਚ ਜਿੱਤੇ ਸਨ। ਚਾਂਦੀ ਦਾ ਤਗਮਾ ਜਿੱਤ ਕੇ ਜਦ ਪਹਿਲਵਾਨ ਹਰਪ੍ਰੀਤ ਸਿੰਘ ਬਾਬਾ ਫ਼ਰੀਦ ਕੁਸ਼ਤੀ ਅਖਾੜਾ ਫ਼ਰੀਦਕੋਟ ਵਿੱਚ ਪਹੁੰਚਿਆ ਤਾਂ ਅਖਾੜੇ ਦੇ ਪ੍ਰਬੰਧਕਾਂ ਅਤੇ ਕੁਸ਼ਤੀ ਪ੍ਰੇਮੀਆਂ ਨੇ ਉਹਨਾਂ ਦਾ ਭਰਵਾਂ ਸੁਆਗਤ ਕੀਤਾ ਅਤੇ ਖੁਲ੍ਹੀ ਜੀਪ ਵਿੱਚ ਬੈਠਾ ਕੇ ਸ਼ਹਿਰ ਵਿੱਚ ਮਾਰਚ ਕੱਢਿਆ।
ਏਸ਼ੀਅਨ ਗੇਮਜ਼ 'ਚ ਚਾਂਦੀ ਦਾ ਤਗਮਾ ਜੇਤੂ ਹਰਪ੍ਰੀਤ ਦਾ ਫ਼ਰੀਕੋਟ ਪਹੁੰਚਣ 'ਤੇ ਭਰਵਾਂ ਸੁਆਗਤ
ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਪਹਿਲਵਾਨ ਹਰਪ੍ਰੀਤ ਸਿੰਘ ਨੇ ਚੀਨ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਗਮਾ ਜਿੱਤੀਆ ਹੈ। ਪਹਿਲਵਾਨ ਹਰਪ੍ਰੀਤ ਸਿੰਘ ਦਾ ਫ਼ਰੀਦਕੋਟ ਪਰਤਨ 'ਤੇ ਨਿਘਾ ਸਵਾਗਤ ਕੀਤਾ ਗਿਆ ਅਤੇ ਖੁਲ੍ਹੀ ਜੀਪ ਵਿੱਚ ਬੈਠਾ ਕੇ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਵੀ ਹਰਪ੍ਰੀਤ ਏਸ਼ੀਅਨ ਗੇਮਜ਼ ਵਿੱਚ ਲਗਾਤਾਰ 3 ਵਾਰ ਕਾਂਸ ਦੇ ਤਗਮੇਂ ਜਿੱਤ ਚੁੱਕਾ ਹੈ।
ਪਹਿਲਵਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੇ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਏਸ਼ੀਅਨ ਗੇਮਜ਼ ਵਿੱਚ ਲਗਾਤਾਰ 3 ਵਾਰ ਕਾਂਸ ਤਗਮੇਂ ਜਿੱਤ ਚੁੱਕਾ ਹੈ। ਉਸ ਨੇ ਖੁਸ਼ੀ ਜਾਹਿਰ ਕੀਤੀ ਕਿ ਸ਼ਹਿਰ ਵਾਸੀਆ ਅਤੇ ਬਾਬਾ ਫਰੀਦ ਕੁਸ਼ਤੀ ਅਖਾੜੇ ਨੇ ਉਸ ਦਾ ਮਾਣ ਕੀਤਾ।
ਇਸ ਮੌਕੇ ਗੱਲਬਾਤ ਕਰਦਿਆ ਬਾਬਾ ਫ਼ਰੀਦ ਕੁਸ਼ਤੀ ਕੌਂਸਲ ਦੇ ਜਿਲ੍ਹਾਂ ਪ੍ਰਧਾਨ ਰਣਜੀਤ ਸਿੰਘ ਬਰਾੜ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਸਰਕਾਰ ਨੂੰ ਖਿਡਾਰੀਆਂ ਦਾ ਮਾਣ ਕਰਨਾਂ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਹਿਲਵਾਨ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤੈਨਾਤ ਹਨ ਅਤੇ ਸਰਕਾਰ ਹੁਣ ਉਸ ਨੂੰ ਪ੍ਰਮੋਟ ਕਰ ਕੇ ਡੀਐੱਸਪੀ ਬਣਾਵੇ।