ਪੰਜਾਬ

punjab

ETV Bharat / state

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਲੱਗੇਗਾ 600 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ - ਬਾਬਾ ਫ਼ਰੀਦ ਮੈਡੀਕਲ ਯੂਨੀਵਰਿਸਟੀ ਫ਼ਰੀਦਕੋਟ

ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 1 ਕਰੋੜ 70 ਲੱਖ ਦੀ ਲਾਗਤ ਨਾਲ 600 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ।

faridkot, Guru Gobind Singh Medical College and hospital,  600 KW solar power planta
ਫੋਟੋ

By

Published : Jun 12, 2020, 9:49 PM IST

ਫ਼ਰੀਦਕੋਟ : ਮਾਲਵੇ ਦੇ ਵੱਡੇ ਖਿੱਤੇ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਹੁਣ ਬਿਜਲੀ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਉਨ ਜਾ ਰਿਹਾ ਹੈ। ਕਾਲਜ ਵਿੱਚ 1 ਕਰੋੜ 70 ਲੱਖ ਦੀ ਲਾਗਤ ਨਾਲ 600 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਨੂੰ ਲਗਾਉਣ ਦਾ ਮਹੂਰਤ ਬਾਬਾ ਫ਼ਰੀਦ ਮੈਡੀਕਲ ਯੂਨੀਵਰਿਸਟੀ ਦੇ ਉਪ-ਕੁਲਪਤੀ ਡਾਕਟਰ ਰਾਜ ਬਹਾਦਰ ਨੇ ਕੀਤਾ। ਉਨ੍ਹਾਂ ਨੇ ਨਾਰਲੀਆਂ ਭੰਨ ਕੇ ਇਸ ਸ਼ੁਭ ਕੰਮ ਦਾ ਅਰੰਭ ਕੀਤਾ।

ਵੇਖੋ ਵੀਡੀਓ

ਇਸ ਮੌਕੇ ਡਾਕਟਰ ਰਾਜ ਬਹਾਦਰ ਨੇ ਦੱਸਿਆ ਕਿ ਕਾਲਜ ਨੇ ਆਪਣੇ ਪੱਧਰ 'ਤੇ ਇਸ ਪ੍ਰੋਜੈਕਟ ਨੂੰ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਵੱਲੋਂ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ, ਉਸ ਨੇ 25 ਸਾਲਾਂ ਤੱਕ ਇਸ ਦੀ ਜਿੰਮੇਵਾਰੀ ਵੀ ਲਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਲਾਂਟ ਨਾਲ ਬਿਜਲੀ ਬਣਾ ਕੇ ਜਿੱਥੇ ਕਾਲਜ ਵੱਡੇ ਬਿਜਲੀ ਬਿੱਲ ਤੋਂ ਛੁਟਕਾਰਾ ਪਾਵੇਗਾ ਉੱਥੇ ਪ੍ਰਦੂਸ਼ਨ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਪਲਾਂਟ ਰਾਹੀਂ ਵੱਧ ਬਿਜਲੀ ਪੈਦਾ ਹੋਈ ਤਾਂ ਪੀਐੱਸਪੀਸੀਐੱਲ ਨੂੰ ਵੇਚੀ ਜਾਵੇਗੀ।

ਇਸ ਸਾਰੇ ਪ੍ਰੋਜੈਕਟ ਦੇ ਮੈਨੇਜਰ ਨੇ ਦੱਸਿਆ ਕਿ ਪ੍ਰੋਜੈਕਟ ਨੂੰ ਕਰੀਬ 35 ਤੋਂ 40 ਦਿਨਾਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ 600 ਕਿਲੋਵਾਟ ਦੇ ਇਸ ਪਲਾਂਟ ਦੀ ਸਮਰਥਾ ਹੈ ਤੇ 25 ਸਾਲ ਤੱਕ ਇਸ ਦੀ ਗਰੰਟੀ ਕੰਪਨੀ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪਲਾਂਟ 100 ਸਾਲ ਤੱਕ ਕੰਮ ਕਰਦਾ ਰਹੇਗਾ।

ABOUT THE AUTHOR

...view details