ਫ਼ਰੀਦਕੋਟ : ਬੀਤੀ 18 ਫਰਵਰੀ ਨੂੰ ਫਰੀਦਕੋਟ 'ਚ ਯੂਥ ਕਾੰਗਰਸੀ ਆਗੂ ਗੁਰਲਾਲ ਭਲਵਾਨ ਕਤਲ ਮਾਮਲੇ ਵਿੱਚ ਅੱਜ ਕਰੀਬ 15 ਦਿਨ ਬਾਅਦ ਐਸਐਸਪੀ ਫਰੀਦਕੋਟ ਨੇ ਵਿਸੇਸ਼ ਪ੍ਰੈਸ ਕਾਨਫ਼ਰੰਸ ਕੀਤੀ ਤੇ ਕਈ ਖੁਲਾਸੇ ਕੀਤੇ। ਇਸ ਮੌਕੇ ਉਨ੍ਹਾਂ ਗੁਰਲਾਲ ਭਲਵਾਨ ਦੇ ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਉਨ੍ਹਾਂ ਫੜੇ ਗਏ ਕਥਿਤ ਦੋਸ਼ੀਆਂ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਗੁਰਲਾਲ ਭਲਵਾਨ ਦਾ ਕਤਲ ਗੈਂਗਸਟਰਾਂ ਨੇ ਕੀਤਾ - ਐਸਐਸਪੀ
ਬੀਤੀ 18 ਫਰਵਰੀ ਨੂੰ ਫਰੀਦਕੋਟ 'ਚ ਯੂਥ ਕਾੰਗਰਸੀ ਆਗੂ ਗੁਰਲਾਲ ਭਲਵਾਨ ਕਤਲ ਮਾਮਲੇ ਵਿੱਚ ਅੱਜ ਕਰੀਬ 15 ਦਿਨ ਬਾਅਦ ਐਸਐਸਪੀ ਫਰੀਦਕੋਟ ਨੇ ਵਿਸੇਸ਼ ਪ੍ਰੈਸ ਕਾਨਫ਼ਰੰਸ ਕੀਤੀ ਤੇ ਕਈ ਖੁਲਾਸੇ ਕੀਤੇ। ਇਸ ਮੌਕੇ ਉਨ੍ਹਾਂ ਗੁਰਲਾਲ ਭਲਵਾਨ ਦੇ ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਉਨ੍ਹਾਂ ਫੜੇ ਗਏ ਕਥਿਤ ਦੋਸ਼ੀਆਂ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਗੁਰਲਾਲ ਕਤਲ ਮਾਮਲੇ 'ਚ ਫਰੀਦਕੋਟ ਪੁਲਿਸ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਬਿਨਾਂ ਕਿਸੇ ਦਬਾਅ ਦੇ ਕੰਮ ਕਰ ਰਹੀ ਹੈ। ਉਹ ਕਿਸੇ ਬੇਕਸੂਰ ਨੂੰ ਫਸਾਉਣ ਦੇ ਪੱਖ 'ਚ ਨਹੀਂ ਪਰ ਕਸੂਰਵਾਰ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿਹਾ ਕਿ ਪੁਲਿਸ ਵੱਖ ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੇ ਜਿਸ ਤਹਿਤ ਕਈ ਲੋਕਾਂ ਕੋਂ ਪੁੱਛਗਿਛ ਕੀਤੀ ਗਈ। ਇਸ ਮਾਮਲੇ ਵਿੱਚ ਸ਼ੱਕੀ ਵਿਅਕਤੀਆਂ ਤੋਂ ਕਿਸੇ ਵੀ ਵੇਲੇ ਪੁਛਗਿੱਛ ਕੀਤੀ ਜਾ ਸਕਦੀ ਹੈ।
ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 5 ਨੂੰ ਕਾਤਲਾਂ ਦੀ ਮਦਦ ਕਰਨ ਅਤੇ ਗੁਰਲਾਲ ਭਲਵਾਨ ਦੀ ਰੈਕੀ ਕਰਨ ਦੇ ਚਲਦੇ ਗ੍ਰਿਫਤਾਰ ਕੀਤਾ ਹੈ ਜਦਕਿ 3 ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੂੰ ਫ਼ਰੀਦਕੋਟ ਪੁਲਿਸ ਨੇ ਪੁਲਿਸ ਰਿਮਾਂਡ ਤੇ ਲੈ ਕੇ ਪੁਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਸੂਟਰਾਂ ਦੀ ਮਦਦ ਕੀਤੀ ਸੀ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਗੁਰਲਾਲ ਭਲਵਾਨ ਦਾ ਕਤਲ ਗੈਗਸਟਰਾਂ ਨੂੰ ਫਿਰੌਤੀ ਮੰਗਣ ਤੋਂ ਰੋਕਣ ਦੇ ਚਲਦੇ ਹੋਇਆ ਹੈ।
ਇਹ ਵਾ ਪੜ੍ਹੋ: ਮਹਿਲਾ ਦਿਵਸ: ਕਿਸਾਨੀ ਸੰਘਰਸ਼ 'ਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਸਨਮਾਨਤ