ਫਰੀਦਕੋਟ:ਪੰਜਾਬ ਦੀਆਂ ਸਰਕਾਰੀ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਵੱਲੋਂ ਐੱਫ.ਸੀ.ਆਈ. (F.C.I.) ਦੀ ਕਥਿਤ ਧੱਕੇਸਾਹੀ ਖ਼ਿਲਾਫ਼ ਐੱਫ.ਸੀ.ਆਈ. (F.C.I.) ਡਿੱਪੂ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਐੱਫ.ਆਈ.ਸੀ. (F.C.I.) ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਉਦੋਂ ਤੱਕ ਉਹ ਨਾ ਤਾਂ ਖ੍ਰੀਦ ਪ੍ਰਬੰਧਾਂ ਵਿੱਚ ਐੱਫ.ਸੀ.ਆਈ. (F.C.I.) ਨੂੰ ਸਹਿਯੋਗ ਕਰਨਗੇ ਅਤੇ ਨਾ ਹੀ ਸਪੈਸਲ ਲੋਡਿੰਗ (Special loading) ਵਿੱਚ ਐੱਫ.ਸੀ.ਆਈ. (F.C.I.) ਦਾ ਸਾਥ ਦੇਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਸਮੂਹ ਸਰਕਾਰੀ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਨੇ ਕਿਹਾ ਕਿ ਉਨ੍ਹਾਂ ਨੂੰ ਐੱਫ.ਸੀ.ਆਈ. (F.C.I.) ਵੱਲੋਂ ਨਜਾਇਜ਼ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਬਿਨਾਂ ਵਜ੍ਹਾ ਉਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਪੈਨਲਟੀਆਂ ਪਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਐੱਫ.ਸੀ.ਆਈ. (F.C.I.) ਫਰੀਦਕੋਟ (Faridkot) ਵਿੱਚ ਉਨ੍ਹਾਂ ਵੱਲੋਂ ਆਰ.ਟੀ.ਐੱਲ. (RTL) ਰਾਹੀਂ ਅਨਾਜ ਦਾ 100 ਪ੍ਰਤੀਸ਼ਤ ਵਜਨ ਦਿੱਤਾ ਜਾਂਦਾ ਹੈ, ਪਰ ਹੁਣ ਐੱਫ.ਸੀ.ਆਈ. (F.C.I.) ਫਰੀਦਕੋਟ (Faridkot) ਵੱਲੋਂ ਇਕੱਲੇ- ਇਕੱਲੇ ਗੱਟੇ ਦਾ ਵੇਟ ਕੀਤਾ ਜਾਂਦਾ ਜਿਸ ਕਾਰਨ 100 ਪ੍ਰਤੀਸ਼ਤ ਵਜਨ ਪੂਰਾ ਹੋਣ ਦੇ ਬਾਵਜੂਦ ਵੀ ਕੋਈ ਗੱਟਾਂ ਲੂਜ ਹੋਣ ਕਾਰਨ ਵਜਨ ਘੱਟ ਆਉਣ ‘ਤੇ ਉਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਪੈਨਲਟੀਆਂ ਪਾਈਆਂ ਜਾ ਰਹੀਆਂ ਹਨ। ਜੋ ਕਿ ਸਰਾਸਰ ਧੱਕਾ ਹੈ।