ਚੋਰਾਂ ਨੇ ਇੱਕ ਘਰ ਵਿੱਚੋਂ ਉਡਾਏ 25 ਹਜ਼ਾਰ ਤੇ 16 ਤੋਲ਼ੇ ਸੋਨਾ - faridkot
ਕਸਬਾ ਜੈਤੋ ਵਿੱਚ ਦਿਨ ਦਿਹਾੜੇ ਹਿੰਮਤਪੁਰਾ ਬਸਤੀ ਵਿੱਚ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਪਿਆ 16 ਤੋਲ਼ੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ।
ਚੋਰਾਂ ਨੇ ਇੱਕ ਘਰ ਵਿੱਚੋਂ ਉਡਾਏ 25 ਹਜ਼ਾਰ ਤੇ 16 ਤੋਲ਼ੇ ਸੋਨਾ
ਫ਼ਰੀਦਕੋਟ: ਕਸਬਾ ਜੈਤੋ ਵਿੱਚ ਦਿਨ ਦਿਹਾੜੇ ਹਿੰਮਤਪੁਰਾ ਬਸਤੀ ਵਿੱਚ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਪਿਆ 16 ਤੋਲ਼ੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ।
ਚੋਰਾਂ ਨੇ ਜਿਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਘਰ ਵਿੱਚ ਇੱਕ ਛੋਟੀ ਲੜਕੀ ਸੀ ਅਤੇ ਉਸ ਦੀ ਦਾਦੀ ਨਹਾਉਣ ਗਈ ਹੋਈ ਸੀ ਜਿਸ ਵਜ੍ਹਾ ਕਾਰਨ ਚੋਰ ਆਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਇਸ ਬਾਰੇ ਘਰ ਦੇ ਮਾਲਿਕ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ 'ਤੇ ਸ਼ੱਕ ਹੈ ਜੋ ਕਿ 3-4 ਸਾਲ ਪਹਿਲਾਂ ਉਸ ਦੀ ਦੁਕਾਨ 'ਤੇ ਕੰਮ ਕਰਦੀ ਸੀ। ਲੱਕੀ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਚੋਰੀ ਦੀ ਆਦਲਤ ਸੀ ਜਿਸ ਕਾਰਨ ਉਸ ਨੂੰ ਦੁਕਾਨ ਤੋਂ ਹਟਾ ਦਿੱਤਾ ਸੀ।
ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਅੰਗਰੇਜ਼ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।