ਫ਼ਰੀਦਕੋਟ: ਅਜੋਕੇ ਜਮਾਨੇ ਵਿੱਚ ਕੋਈ ਲੋਕ ਇਹ ਸੋਚਦੇ ਹਨ ਕਿ ਜੇਕਰ ਪੁੱਤਰ ਪੈਦਾ ਹੋਵੇਗਾ ਤਾਂ ਸਾਡਾ ਕੰਮ ਕਾਜ ਵਿੱਚ ਹੱਥ ਵੰਡਾਏਗਾ। ਪਰ ਉਨ੍ਹਾਂ ਦੀ ਇਹ ਸੋਚ ਅੱਜ ਗਲਤ ਸਾਬਤ ਹੋਵੇਗੀ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਇੱਕ ਗਰੀਬ ਕਿਸਾਨ ਦੀ 21 ਸਾਲਾ ਧੀ ਕਮਲਜੀਤ ਕੌਰ ਜੋ ਬੇਹੱਦ ਹੋਣਹਾਰ ਹੈ ਅਤੇ ਮਾਂ-ਬਾਪ ਦੀ ਇਕਲੌਤੀ ਲਾਡਲੀ ਧੀ ਹੈ। ਉਸ ਨੇ 8 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾ ਕੇ ਖੇਤੀ ਦੇ ਕੰਮ ਵਿੱਚ ਹੱਥ ਵੰਡਾ ਕੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਪੁੱਤ ਬਣ ਕੇ ਕੰਮ ਕਰ ਰਹੀ ਹੈ।
ਕਮਲਜੀਤ ਕੌਰ ਖੇਤ ਦਾ ਸਾਰਾ ਕੰਮ ਕਰ ਲੈਂਦੀ ਹੈ, ਖੁਦ ਟਰੈਕਟਰ ਚਲਾ ਕੇ ਹੱਲ ਵਾਹੁੰਦੀ ਹੈ ਅਤੇ ਖੇਤਾਂ ਵਿੱਚ ਪਾਣੀ ਲਗਾਉਂਦੀ ਹੈ। ਹੁਣ ਕਣਕ ਦੀ ਕਟਾਈ ਦੇ ਸਮੇਂ ਤਪਦੀ ਧੁੱਪ ਵਿੱਚ ਕੰਬਾਈਨ ਮਸ਼ੀਨ ਦੇ ਨਾਲ-ਨਾਲ ਟਰੈਕਟਰ ਟਰਾਲੀ ਚਲਾ ਰਹੀ ਹੈ ਅਤੇ ਕਣਕ ਕਟਵਾ ਰਹੀ ਹੈ। ਇਸ ਹੋਣਹਾਰ ਧੀ ਦੀ ਚਰਚਾ ਆਸਪਾਸ ਦੇ ਕਈ ਪਿੰਡ ਵਿੱਚ ਹੋ ਰਹੀ ਹੈ। ਪਿੰਡ ਦੀ ਪੰਚਾਇਤ ਨੇ ਵੀ ਇਸ ਧੀ ਦੇ ਜਜਬੇ ਦੀ ਸ਼ਲਾਘਾ ਕੀਤੀ ਹੈ।
ਕਮਲਜੀਤ ਕੌਰ ਨਾਲ ਗੱਲਬਾਤ ਕਰਨ 'ਤੇ ਉਸਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤ ਦੇ ਕੰਮ ਵਿੱਚ ਲੱਗ ਗਈ ਸੀ ਅਤੇ ਜਦ ਉਹ 7ਵੀਂ ਜਮਾਤ ਵਿੱਚ ਸੀ ਤਾਂ ਪਿਤਾ ਦੀ ਤਬੀਅਤ ਠੀਕ ਹੋਣ ਕਾਰਨ ਖੁਦ ਖੇਤ ਦਾ ਕੰਮ ਕਰਨ ਚਲੀ ਜਾਂਦੀ ਸੀ, ਉਸ ਸਮੇਂ ਤੋਂ ਖੇਤ ਵਿੱਚ ਕੰਮ ਕਰਨਾ ਚੰਗਾ ਲੱਗਣ ਲੱਗਾ। ਉਸ ਦੇ ਪਰਿਵਾਰ ਵਿੱਚ ਕੁੱਲ 4 ਮੈਂਬਰ ਹਨ। ਉਸ ਨੇ ਦੱਸਿਆ ਕਿ ਦੱਸਿਆ ਕਿ ਉਸਦੇ ਮਾਤਾ-ਪਿਤਾ ਨੇ ਉਸ ਨੂੰ ਬੇਟੇ ਦੀ ਤਰ੍ਹਾਂ ਪਾਲਿਆ ਹੈ। ਮੈਂ ਬੀਸੀਏ ਦੇ ਨਾਲ ਆਈਲੈਟਸ ਵੀ ਕਰ ਰਹੀ ਹਾਂ। ਮੈਂ ਵਿਦੇਸ਼ ਜਾ ਕੇ ਵੀ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ।