ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਦੇ ਥਾਣਾ ਸਦਰ ਵਿਚ ਲਿਆਂਦਾ ਗਿਆ ਹੈ ਜਿਥੋਂ ਉਹਨਾਂ ਨੂੰ ਮੈਡੀਕਲ ਜਾਂਚ ਲਈ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ।ਮੈਡੀਕਲ ਚੈਕਅੱਪ ਤੋਂ ਬਾਅਦ ਉਹਨਾਂ ਨੂੰ ਮੁੜ ਥਾਣਾ ਸਦਰ ਲਿਜਾਇਆ ਗਿਆ ਹੈ।
ਇਸ ਸਾਰੀ ਪ੍ਰਕਿਰਿਆ ਦੌਰਾਨ SIT ਦੇ ਮੈਂਬਰ ਕੁਵਰਵਿਜੇ ਪ੍ਰਤਾਪ ਸਿੰਘ ਨੇ ਫਰੀਦਕੋਟ ਵਿਖੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ IG ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਸ ਵਕਤ ਇਹ ਸਾਰਾ ਵਾਕਿਆ ਹੋਇਆ IG ਪਰਮਰਾਜ ਸਿੰਘ ਉਮਰਾਨੰਗਲ ਉਸ ਵਕਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ ।ਪਰ ਉਹ ਕੋਟਕਪੂਰਾ ਵਿਖੇ ਮੌਜੂਦ ਸਨ ਅਤੇ ਲੁਧਿਆਣਾ ਦੀ ਵੱਡੀ ਗਿਣਤੀ ਪੁਲਿਸ ਵੀ ਮੌਜੂਦ ਸੀ।ਉਹਨਾਂ ਕਿਹਾ ਕਿ IG ਉਮਰਾਨੰਗਲ ਦੇ ਖਿਲਾਫ਼ ਪੂਰੇ ਸਬੂਤ ਹੋਣ ਤੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।