ਫ਼ਰੀਦਕੋਟ: ਜ਼ਿਲ੍ਹੇ ਦੀ 56 ਸਾਲ ਦੀ ਔਰਤ ਵੀਰਪਾਲ ਕੌਰ ਨੇ ਇੱਕ ਸਾਲ ਵਿੱਚ 100 ਮੀਟਰ ਦੀ ਦੌੜ ਮੁਕਾਬਲੇ ਵਿੱਚ 22 ਮੈਡਲ ਜਿੱਤੇ ਹਨ। ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ਉੱਤੇ ਵੀ ਗੋਲਡ ਮੈਡਲ ਹਾਸਿਲ ਕਰ ਪੰਜਾਬ ਤੇ ਭਾਰਤ ਦਾ ਦੁਨੀਆਂ ਵਿੱਚ ਆਪਣਾ ਨਾਮ ਚਮਕਾਇਆ ਹੈ। ਇੱਥੇ ਹੀ ਬਸ ਨਹੀਂ, ਹੁਣ ਵੀਰਪਾਲ ਕੌਰ ਨੇ ਅੰਤਰਾਸ਼ਟਰੀ ਪੱਧਰ ਉੱਤੇ ਨੇਪਾਲ ਅਤੇ ਮਲੇਸ਼ੀਆ ਵਿੱਚ ਹੋ ਰਹੇ ਅਥਲੀਟ ਮੁਕਾਬਲੇ ਵਿੱਚ ਵੀ ਹਿੱਸਾ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੁਣ ਅੰਤਰ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਦੀ ਤਿਆਰੀ:ਫਰੀਦਕੋਟ ਦੀ 56 ਸਾਲਾ ਔਰਤ ਵੀਰਪਾਲ ਕੌਰ ਤੋਂ ਜਿਸ ਨੇ 100 ਮੀਟਰ ਦੌੜ 'ਚ ਇਕ ਸਾਲ ਵਿੱਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਕੇ ਵੱਡਾ ਰਿਕਾਰਡ ਬਣਾਉਣ ਦੀ ਕੋਸ਼ਿਸ ਕੀਤੀ ਹੈ। ਹਾਲ ਹੀ ਵਿੱਚ ਦੇਹਰਾਦੂਨ ਵਿੱਚ ਹੋਈਆਂ ਖੇਡਾਂ ਵਿੱਚ ਵੀ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ਉੱਤੇ 100 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਬਧੀ ਹਾਸਿਲ ਕਰ ਕੀਤੀ ਹੈ। ਹੁਣ ਇੰਟਰਨੈਸ਼ਨਲ ਪੱਧਰ ਉੱਤੇ ਨੇਪਾਲ ਅਤੇ ਮਲੇਸ਼ੀਆ ਵਿੱਚ ਹੋਣ ਜਾ ਰਹੀਆਂ ਗੇਮਜ਼ ਵਿੱਚ ਵੀ ਹਿੱਸਾ ਲੈ ਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਇੱਕ ਸਾਲ ਵਿੱਚ ਜਿੱਤੇ 22 ਮੈਡਲ: ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਆਪਣੀਆਂ ਅਗਲੀਆਂ ਤਿਆਰੀਆਂ ਲਈ ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ ਜਿਸ ਦੇ ਚੱਲਦੇ ਉਸ ਨੇ ਆਪਣਾ ਨਾਮ ਦਰਜ ਕਰਵਾ ਕੇ ਦੌੜਾਂ ਵਿੱਚ ਹਿਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਅਤੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਹੋਏ ਖੇਡ ਮੁਕਾਬਲੇ ਵਿੱਚ ਪਹਿਲਾ ਨੰਬਰ ਹਾਸਿਲ ਕਰ ਚੁੱਕੀ ਹੈ। ਵੀਰਪਾਲ ਨੇ ਦੱਸਿਆ ਕਿ ਉਹ ਇੱਕ ਸਾਲ ਅੰਦਰ 22 ਦੇ ਕਰੀਬ ਮੈਡਲ ਹਾਸਿਲ ਕਰ ਚੁੱਕੀ ਹੈ। ਹੁਣ ਨੈਸ਼ਨਲ ਪੱਧਰ ਉੱਤੇ ਦੇਹਰਾਦੂਨ ਵਿੱਚ ਵੀ 100 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਫਰੀਦਕੋਟ, ਪੰਜਾਬ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ।