ਪੰਜਾਬ

punjab

ETV Bharat / state

ਬਹਿਬਲਕਲਾਂ ਗੋਲੀਕਾਂਡ: 20 ਨਵੰਬਰ ਨੂੰ ਹੋਵੇਗੀ ਸਾਬਕਾ ਐੱਸਐੱਸਪੀ ਦੀ ਅਗਲੀ ਪੇਸ਼ੀ - behbal kalan golikand

ਬਹਿਬਲਕਲਾਂ ਗੋਲੀਕਾਂਡ ਵਿੱਚ ਮੰਗਲਵਾਰ ਨੂੰ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ੀ ਹੋਈ।

ਫ਼ੋਟੋ

By

Published : Nov 5, 2019, 5:44 PM IST

ਫ਼ਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਅੱਜ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ੀ ਹੋਈ।

ਇਸ ਮਾਮਲੇ ਵਿੱਚ ਅਦਾਲਤ ਨੇ ਬਚਾਅ ਪੱਖ ਵਲੋਂ ਦਾਖਿਲ ਕੀਤੀ ਗਈ ਰਵੀਜਨ ਪਟੀਸ਼ਨ ਦੀ ਅਰਜ਼ੀ ਰੱਦ ਕਰ ਦਿੱਤੀ। ਇਸ ਦੇ ਨਾਲ ਹੀ ਅਦਾਲਤ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸੁਣਵਾਈ ਲਈ ਅਗਲੀ ਤਾਰੀਖ਼ 20 ਨਵੰਬਰ ਤੈਅ ਕੀਤੀ ਹੈ। 20 ਨਵੰਬਰ ਨੂੰ ਚਰਨਜੀਤ ਸ਼ਰਮਾਂ ਖ਼ਿਲਾਫ਼ ਦੋਸ਼ ਤੈਅ ਹੋਣ ਨੂੰ ਲੈ ਕੇ ਬਹਿਸ ਵੀ ਹੋ ਸਕਦੀ ਹੈ।

ਬਹਿਬਲਕਲਾਂ ਗੋਲੀਕਾਂਡ

ਜ਼ਿਕਰਯੋਗ ਹੈ ਕਿ 2015 ਵਿਚ ਫਰੀਦਕੋਟ ਦੇ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲਕਲਾਂ ਵਿਖੇ ਵਾਪਰੇ ਗੋਲੀਕਾਂਡ ਮਾਮਲੇ ਵਿਚ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਨਾਮਜ਼ਦ ਕੀਤੇ ਗਏ ਸਨ।

ਇਹ ਵੀ ਪੜ੍ਹੋ: ਡੇਂਗੂ ਅਤੇ ਮਲੇਰੀਏ ਦੀ ਚਪੇਟ 'ਚ ਮਾਨਸਾ, ਈਟੀਵੀ ਭਾਰਤ ਦੀ ਟੀਮ ਨੇ ਖੋਲ੍ਹੀ ਹਸਪਤਾਲ ਦੀ ਪੋਲ

ABOUT THE AUTHOR

...view details