ਫ਼ਰੀਦਕੋਟ: ਫ਼ਰੀਦਕੋਟ ਵਿੱਚ ਮਨਾਏ ਜਾ ਰਹੇ 10 ਰੋਜ਼ਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਅਨਾਜ ਮੰਡੀ ਵਿੱਚ ਫੂਡ ਕੋਰਟ ਲਗਾਏ ਗਏ ਹਨ ਆਰਟ ਐਂਡ ਕਰਾਫਟ ਮੇਲੇ ਵਿਚ ਸਥਾਪਤ ਕੀਤੇ ਗਏ ਇਨ੍ਹਾਂ ਫੂਡ ਕੋਰਟ ਵਿਚੋਂ ਫ਼ਰੀਦਕੋਟ ਦੇ ਸਿਹਤ ਵਿਭਾਗ ਨੇ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਅਤੇ ਸਾਫ਼-ਸਫ਼ਾਈ ਅਤੇ ਕੁਆਲਟੀ ਬਰਕਰਾਰ ਰੱਖਣ ਲਈ ਫੂਡ ਸਟਾਲਾਂ ਦੇ ਚਾਲਕਾਂ ਨੂੰ ਹਦਾਇਤ ਦਿੱਤੀ।
ਫ਼ਰੀਦਕੋਟ ਵਿੱਚ ਮਨਾਏ ਜਾ ਰਹੇ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਆਰਟ ਐਂਡ ਕਰਾਫਟ ਮੇਲੇ ਵਿਚ ਸਥਾਪਤ ਕੀਤੇ ਗਏ ਫੂਡ ਪਾਰਕ ਦਾ ਮੇਲੇ ਵਿੱਚ ਆਉਣ ਵਾਲੇ ਲੋਕ ਖੂਬ ਲਾਭ ਉਠਾ ਰਹੇ ਹਨ। ਲੋਕ ਇਥੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਆਏ ਦੁਕਾਨਦਾਰਾਂ ਵੱਲੋਂ ਤਿਆਰ ਕੀਤੇ ਲਾਜੀਜ਼ ਪਕਵਾਨਾਂ ਦਾ ਖੂਬ ਆਨੰਦ ਮਾਣ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆ ਮੇਲੇ ਵਿੱਚ ਆਏ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਇਸ ਮੇਲੇ ਵਿੱਚ ਪਰਿਵਾਰ ਸਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਲੱਗੇ ਫੂਡ ਪਾਰਕ ਵਿਚੋਂ ਪਕਵਾਨ ਵੀ ਖਾਂਦੇ ਹਨ, ਜੋ ਬਹੁਤ ਸੁਆਦੀ ਤੇ ਵਧੀਆ ਹਨ। ਉਨ੍ਹਾਂ ਕਿਹਾ ਕਿ ਮੇਲੇ ਦਾ ਖੂਬ ਆਨੰਦ ਮਾਣ ਰਹੇ ਹਨ।