ਫਿਰੋਜ਼ਪੁਰ: ਕੇਂਦਰੀ ਜੇਲ ’ਚ ਬੀਤੇ ਦਿਨ ਗਸ਼ਤ ਦੌਰਾਨ ਪੁਲਿਸ ਨੇ ਟਾਵਰ ਨੰ. 5 ਅਤੇ 6 ਦੇ ਵਿਚਕਾਰੋਂ ਇੱਕ ਸ਼ੱਕੀ ਪੈਕਟ ਬਰਾਮਦ ਕੀਤਾ। ਇਸ ਪੈਕਟ ਨੂੰ ਖੋਲ੍ਹਣ ’ਤੇ 5 ਮੋਬਾਈਲ ਫੋਨ ਅਤੇ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਸ ਸਬੰਧੀ ਜੇਲ੍ਹ ਅਧਿਕਾਰੀਆ ਵਲੋਂ ਥਾਣਾ ਸਿਟੀ ’ਚ ਕੇਸ ਦਰਜ ਕਰਵਾਇਆ ਗਿਆ ਤੇ ਅਗਲੀ ਜਾਂਚ ਸੁਰੂ ਕਰ ਦਿੱਤੀ ਹੈ।
ਗੌਰਤਲੱਬ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਾਹਰੋਂ ਜੇਲ ਦੇ ਅੰਦਰ ਮੋਬਾਈਲ ਫੋਨ ਆਦਿ ਸੁੱਟੇ ਗਏ ਸਨ, ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਲੋਕਾਂ ਦੀ ਰਿਹਾਈ ਦੇ ਨਾਲ ਇਸਦੀ ਕੰਧ ਨਾਲ ਖਾਲੀ ਜ਼ਮੀਨਾਂ ਅਤੇ ਪਲਾਟ ਜੋ ਜੇਲ ਦੀ ਕੰਧ ਦੇ ਨੇੜੇ ਪਹੁੰਚਣਾ ਬਹੁਤ ਸੌਖਾ ਹੈ।