ਪੰਜਾਬ

punjab

ETV Bharat / state

ਘਰ 'ਚ ਅੱਗ ਲੱਗਣ ਨਾਲ ਬਜ਼ੁਰਗ ਜੋੜਾ ਜ਼ਿਊਂਦਾ ਸੜਿਆ - ਫ਼ਰੀਦਕੋਟ

ਫ਼ਰੀਦਕੋਟ ਵਿੱਚ ਟੀਚਰ ਨਗਰ ਕਲੋਨੀ 'ਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਕਰਕੇ 2 ਲੋਕਾਂ ਦੇ ਜਿਊਂਦਾ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ

By

Published : Jul 31, 2019, 10:27 AM IST

ਫ਼ਰੀਦਕੋਟ: ਟੀਚਰ ਨਗਰ ਕਲੋਨੀ 'ਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਕਰਕੇ 2 ਲੋਕਾਂ ਦੇ ਜਿਊਂਦੇ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜ ਕੇ ਅੱਗ ਬੁਝਾਊ ਦਸਤੇ ਨੇ ਅੱਗ 'ਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਘਰ ਵਿੱਚ ਰਹਿ ਰਿਹਾ ਬਜ਼ੁਰਗ ਜੋੜਾ ਜਿਊਂਦਾ ਸੜ ਗਿਆ।

ਵੀਡੀਓ

ਇਹ ਵੀ ਪੜ੍ਹੋ: ਕੈਂਸਰ ਦੇ ਇਲਾਜ ਲਈ ਕੈਪਟਨ ਸਰਕਾਰ ਨੇ ਕੀਤੇ ਫੰਡ ਜਾਰੀ

ਇਸ ਘਟਨਾ ਬਾਰੇ ਮੌਕੇ 'ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਰਾਤ ਕਰੀਬ 2:30 ਵਜੇ ਮਾਸਟਰ ਸੁਰਜੀਤ ਸਿੰਘ ਦੇ ਘਰ ਨੂੰ ਅੱਗ ਲੱਗੀ ਵੇਖੀ ਤੇ ਫ਼ਾਇਰ ਬ੍ਰਗੇਡ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਮਕਾਨ ਵਿੱਚ ਮਾਸਟਰ ਸੁਰਜੀਤ ਸਿੰਘ ਤੇ ਉਸ ਦੀ ਪਤਨੀ ਰਹਿੰਦੇ ਸਨ।

ਉੱਥੇ ਹੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਚਰ ਕਲੋਨੀ ਵਿੱਚ ਇੱਕ ਮਕਾਨ ਨੂੰ ਅੱਗ ਲੱਗਣ ਬਾਰੇ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ।

ABOUT THE AUTHOR

...view details