ਫਰੀਦਕੋਟ:ਫਰੀਦਕੋਟ ਦੀ ਜਰਮਨ ਕਲੋਨੀ ਵਿਚ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ। ਲੜਾਈ ਦੌਰਾਨ ਕਈਆਂ ਨੇ ਕਿਰਾਪਾਨਾਂ ਵੀ ਚਲਾਈਆਂ। ਇਸ ਝੜਪ ਤਹਿਤ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਮਾਮਲੇ ਵਿੱਚ 9 ਲੋਕਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਫਰੀਦਕੋਟ ਵਿਚ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਨੂੰ ਲੈ ਕੇ 17 ਸਤੰਬਰ ਦਿਨ ਸ਼ਨੀਵਾਰ ਨੂੰ 2 ਧੜਿਆਂ ਵਿਚ ਹੋਈ ਬਹਿਸ ਨੇ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਲਿਆ। ਜਿਸ ਵਿਚ ਦੋਹਾਂ ਧਿਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਨੂੰ ਛਿੱਕੇ ਟੰਗ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਇਕ ਦੂਜੇ ਉਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਇਕ ਔਰਤ ਸ਼ਰਧਾਲੂ ਦੇ ਜਖਮੀਂ ਹੋਣ ਦਾ ਵੀ ਪਤਾ ਚਲਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਗਿਆ ਕਿ ਪੁਰਾਣੀ ਕਮੇਟੀ ਮੈਬਰਾਂ ਵਲੋਂ ਉਹਨਾਂ ਨੂੰ ਕਈ ਮਹੀਨਿਆਂ ਤੋਂ ਟਾਰਗੇਟ ਕੀਤਾ ਜਾ ਰਿਹਾ ਸੀ। ਜਿਸ ਤਹਿਤ ਅੱਜ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ। ਜਿਸ ਵਿਚ ਉਹ ਵਾਲ-ਵਾਲ ਬਚ ਗਏ। ਉਹਨਾਂ ਦੱਸਿਆ ਕਿ ਪੁਰਾਣੇ ਕਮੇਟੀ ਮੈਬਰਾਂ ਉਹਨਾਂ ਨੂੰ ਬੇਇਜ਼ਤ ਕਰ ਕੇ ਗੁਰਦੁਆਰਾ ਸਾਹਿਬ ਵਿਚੋਂ ਕੱਢਣਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਬਵਾਲ ਕੀਤਾ ਕਿ ਗੁਰੂ ਘਰ ਅੰਦਰ ਪਏ ਸ਼ਸਤਰ ਚੁੱਕ ਕੇ ਉਹਨਾਂ ਸਾਡੇ ਤੇ ਵਰਾਏ ਅਤੇ ਦਸਤਾਰਾਂ ਉਤਾਰੀਆਂ ਅਤੇ ਮਰਿਯਾਦਾ ਭੰਗ ਕੀਤੀ। ਉਹਨਾਂ ਕਿਹਾ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਅਤੇ ਕੀ ਕਾਰਵਾਈ ਕੀਤੀ ਇਸ ਬਾਰੇ ਕੁਝ ਵੀ ਉਹਨਾਂ ਨੂੰ ਪਤਾ ਨਹੀਂ