ਜੈਤੋਂ: 2 ਦਿਨ ਪਹਿਲਾਂ ਕਸਬਾ ਸਾਦਿਕ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧੜੇ ਆਹਮੋ-ਸਾਹਮਣੇ ਹੋਏ ਸਨ, ਜਿੱਥੇ ਧੱਕਾ ਮੁੱਕੀ ਤੋਂ ਬਾਅਦ ਆਪ ਦਾ ਟਰੱਕ ਯੂਨੀਅਨ 'ਤੇ ਕਬਜ਼ਾ ਹੋਇਆ ਸੀ ਅਤੇ ਵੀਰਵਾਰ ਨੂੰ ਫਿਰ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋਂ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ।
ਜਿੱਥੇ 2 ਧੜਿਆਂ ਵਿੱਚ ਆਪਸੀ ਵਿਰੋਧ ਦੇ ਚੱਲਦੇ ਇੱਟਾਂ ਪੱਥਰ ਤੇ ਡਾਂਗਾਂ ਤੱਕ ਚੱਲੀਆਂ ਤੇ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿੱਚ 'ਆਪ' ਸਮਰਥਕਾਂ ਵੱਲੋਂ ਟਰੱਕ ਯੂਨੀਅਨ ਦਾ ਗੇਟ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਪ੍ਰਧਾਨਗੀ ਲਈ ਆਪ ਸਮਰਥਕ ਹਰਸਿਮਰਤ ਨੂੰ ਪ੍ਰਧਾਨ ਚੁਣ ਲਿਆ ਗਿਆ।
ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਡਾਂਗਾਂ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਦੇ ਵਿਧਾਇਕ ਨੇ ਕਿਹਾ ਕਿ ਕੁੱਝ ਲੋਕ ਜੋ ਆਕਲੀ ਕਾਂਗਰਸੀ ਸਨ, ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਸਰਬ ਸੰਮਤੀ ਨਾਲ ਹਰਸਿਮਰਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਤੇ ਜੋ ਨਰਾਜ਼ ਹਨ, ਉਨ੍ਹਾਂ ਨੂੰ ਵੀ ਮਨਾ ਲਿਆ ਜਾਵੇਗਾ। ਕਿਉਕਿ ਸਾਡਾ ਮਕਸਦ ਯੂਨੀਅਨ ਨੂੰ ਮੁਨਾਫ਼ੇ ਵੱਲ ਲਿਜਾਣਾ ਹੈ ਤੇ ਥੋੜੇ ਸਮੇਂ ਵਿੱਚ ਹੀ ਨਤੀਜੇ ਸਬ ਨੂੰ ਦੇਖਣ ਨੂੰ ਮਿਲਣਗੇ।
ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਡਾਂਗਾਂਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਡਾਂਗਾਂ ਉਧਰ ਦੂਜੇ ਪਾਸੇ ਵਿਰੋਧ ਕਰ ਰਹੇ ਟਰੱਕ ਅਪਰੇਟਰਾਂ ਨੇ ਇਲਜ਼ਾਮ ਲਾਗਏ ਹਨ ਕਿ ਆਪ ਵਿਧਾਇਕ ਦੀ ਹਾਜ਼ਰੀ ਵਿੱਚ ਸ਼ਰੇਆਮ ਯੂਨੀਅਨ ਦਾ ਗੇਟ ਭੰਨ੍ਹਿਆ ਗਿਆ ਟਰੱਕ ਅਪਰੇਟਰਾਂ 'ਤੇ ਡੰਡੇ ਵਰਾਏ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੀ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਈ ਤੇ ਧੱਕੇ ਨਾਲ ਪ੍ਰਧਾਨ ਚੁਣਿਆ ਗਿਆ, ਜੋ ਸਾਨੂੰ ਮਨਜ਼ੂਰ ਨਹੀਂ ਹੈ।
ਇਹ ਵੀ ਪੜੋ:- ਕਿਸਾਨਾਂ ਨੂੰ ਭਲਕੇ ਤੋਂ ਮੁਹੱਈਆ ਹੋਣਗੇ ਡਿਜੀਟਲ ਜੇ-ਫਾਰਮ