ਫ਼ਰੀਦਕੋਟ: ਪਿੰਡ ਡੋਡ ਤੋਂ ਇਕ ਹੋਰ ਮਹਿਲਾ ਵੱਲੋਂ ਕਥਿਤ ਦਾਜ ਦੀ ਮੰਗ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਵਿੱਚ ਫਾਹਾ ਲੈ ਲਿਆ ਗਿਆ ਹੈ। ਆਰਮੀ ਵਿੱਚ ਤੈਨਾਤ ਜਵਾਨ ਦੀ ਪਤਨੀ ਵੱਲੋਂ ਸਹੁਰੇ ਪਰਿਵਾਰ ਵੱਲੋਂ ਕਥਿਤ ਦਾਜ ਦਹੇਜ ਲਈ ਪ੍ਰੇਸ਼ਾਨ ਰਹਿਣ ਕਾਰਨ ਘਰ ਅੰਦਰ ਹੀ ਆਪਣੇ ਫਾਹਾ ਲੈਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਚਾਰ ਮਹੀਨੇ ਦੀ ਗਰਭਵਤੀ ਸੀ।
ਕੁੱਟਮਾਰ ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼:ਜਾਣਕਾਰੀ ਮੁਤਾਬਿਕ ਪਿੰਡ ਹਰੀਹਰ ਝੋਕ ਦੀ ਮਹਿਲਾ ਸਲਮਾ ਦਾ ਵਿਆਹ ਕਰੀਬ ਦੱਸ ਮਹੀਨੇ ਪਹਿਲਾਂ ਡੋਡ ਪਿੰਡ ਦੇ ਲੜਕੇ ਜਸ਼ਨਪ੍ਰੀਤ ਜੋ ਕੇ ਆਰਮੀ ਜਵਾਨ ਹੈ, ਨਾਲ ਹੋਇਆ ਸੀ, ਪਰ ਵਿਆਹ ਤੋਂ ਕੁੱਝ ਦੇਰ ਬਾਅਦ ਹੀ ਲੜਕੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਕਥਿਤ ਦਾਜ ਦਹੇਜ ਦੀ ਮੰਗ ਕਰ ਪ੍ਰੇਸ਼ਾਨ ਕੀਤਾ ਜਾਣ ਲੱਗਾ। ਲੜਕੀ ਦੇ ਜੀਜੇ ਮੁਤਾਬਿਕ ਲੜਕੀ ਨਾਲ ਕੁੱਟਮਾਰ ਵੀ ਹੁੰਦੀ ਸੀ ਜਿਸ ਸਬੰਧੀ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਮ੍ਰਿਤਕਾ ਦੇ ਭਰਾ ਨੂੰ ਫੋਨ ਆਇਆ ਕੇ ਉਹ ਜਲਦੀ ਆਵੇ ਅਤੇ ਜਦ ਉਹ ਮ੍ਰਿਤਕਾ ਦੇ ਸਹੁਰੇ ਘਰ ਪੁੱਜਾ ਤਾਂ ਉਸ ਨੇ ਆਪਣੇ ਕਮਰੇ ਵਿੱਚ ਫਾਹਾ ਲਿਆ ਹੋਇਆ ਸੀ।
ਫੌਜੀ ਪਤੀ ਤੇ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ ! ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਮ੍ਰਿਤਕਾ ਦੇ ਭਰਾ ਨੂੰ ਫੋਨ ਆਇਆ ਕੇ ਉਹ ਜਲਦੀ ਆਵੇ ਅਤੇ ਜਦ ਉਹ ਮ੍ਰਿਤਕਾ ਦੇ ਸਹੁਰੇ ਘਰ ਪੁੱਜਾ, ਤਾਂ ਉਸ ਨੇ ਆਪਣੇ ਕਮਰੇ ਵਿੱਚ ਫਾਹਾ ਲਿਆ ਹੋਇਆ ਸੀ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਮ੍ਰਿਤਕਾ ਨੂੰ ਉਸ ਦੇ ਪਤੀ ਵੱਲੋਂ ਵੀ ਬਹੁਤ ਤੰਗ ਕੀਤੀ ਜਾ ਰਿਹਾ ਸੀ ਅਤੇ ਪਰਿਵਾਰ ਵੀ ਤੰਗ ਕਰਦਾ ਸੀ। ਪਰਿਵਾਰਿਕ ਮੈਂਬਰ ਨੇ ਦੋਸ਼ ਲਾਇਆ ਕਿ ਮ੍ਰਿਤਕਾ ਦੇ ਪਤੀ ਦੇ ਨਾਜਾਇਜ਼ ਸਬੰਧ ਵੀ ਸਨ ਜਿਸ ਕਰਕੇ ਮ੍ਰਿਤਕਾ ਕਾਫੀ ਪ੍ਰੇਸ਼ਾਨ ਸੀ। ਉਨ੍ਹਾਂ ਕਿਹਾ ਕਿ ਲੜਕੀ ਅਕਸਰ ਕਹਿੰਦੀ ਸੀ ਕਿ ਉਹ ਬਹੁਤ ਤੰਗ ਹੈ, ਪਰ ਅਸੀਂ ਹਮੇਸ਼ਾ ਸਮਝਾਉਣਾ ਹੀ ਚਾਹਿਆ ਤਾਂ ਕਿ ਉਸ ਦਾ ਘਰ ਵੱਸਦਾ ਰਹੇ।
ਸੱਸ ਗ੍ਰਿਫ਼ਤਾਰ, ਫੌਜੀ ਪਤੀ ਦੀ ਗ੍ਰਿਫ਼ਤਾਰੀ ਬਾਕੀ: ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਉੱਤੇ ਉਸ ਦੇ ਪਤੀ ਜਸ਼ਨਪ੍ਰੀਤ ਅਤੇ ਸੱਸ ਅਮਰਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲੜਕੀ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਮ੍ਰਿਤਕਾ ਦੇ ਪਤੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਮ੍ਰਿਤਕਾ ਚਾਰ ਮਹੀਨੇ ਦੀ ਗਰਭਵਤੀ ਸੀ।
ਇਹ ਵੀ ਪੜ੍ਹੋ:ਹਾਦਸੇ ਤੋਂ ਬਾਅਦ ਚਮਤਕਾਰ: ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਕਾਰ, ਜੋੜੇ ਨੂੰ ਨਹੀਂ ਲੱਗੀ ਕੋਈ ਸੱਟ