ਫ਼ਰੀਦਕੋਟ : ਕੋਟਕਪੂਰਾ ਵਿਖੇ ਇੱਕ ਸਹੁਰੇ ਵੱਲੋਂ ਮਾਮੂਲੀ ਜਿਹੀ ਗੱਲ 'ਤੇ ਨੂੰਹ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਹੁਰੇ ਨੇ ਨੂੰਹ ਵੱਲੋਂ ਦੇਰੀ ਨਾਲ ਤੇ ਠੰਡਾ ਨਾਸ਼ਤਾ ਦਿੱਤੇ ਜਾਣ ਕਾਰਨ ਗੁੱਸੇ 'ਚ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕਾ ਦੀ ਪਛਾਣ 42 ਸਾਲਾ ਨੀਲਮ ਰਾਣੀ ਵਜੋਂ ਹੋਈ ਹੈ। ਨੀਲਮ ਪੇਸ਼ੇ ਤੋਂ ਇੱਕ ਪ੍ਰਾਈਵੇਟ ਅਧਿਆਪਕ ਸੀ। ਸਵੇਰੇ ਦੇ ਸਮੇਂ ਘਰ ਦੇ ਕੰਮ-ਕਾਜ ਕਰ ਰਹੀ ਸੀ, ਉਸ ਵੇਲੇ ਉਸ ਦੇ ਸੁਹਰੇ ਨੇ ਨਾਸ਼ਤੇ ਦੀ ਮੰਗ ਕੀਤੀ, ਪਰ ਨਸ਼ਤਾ ਦੇਣ 'ਚ ਥੋੜੀ ਦੇਰ ਹੋਣ ਤੇ ਨਾਸ਼ਤਾ ਠੰਡਾ ਹੋਣ ਦੇ ਚਲਦੇ ਉਸ ਦੇ ਸਹੁਰਾ ਗੁੱਸਾ ਹੋ ਗਿਆ। ਉਸ ਨੇ ਗੁੱਸੇ 'ਚ ਆਪਣੀ ਲਾਇਸੈਂਸੀ ਰਾਇਫਲ ਨਾਲ ਨੂੰਹ 'ਤੇ ਦੋ ਫ਼ਾਇਰ ਕੀਤੇ, ਤੇ ਉਥੋਂ ਫ਼ਰਾਰ ਹੋ ਗਿਆ। ਘਟਨਾ ਦਾ ਜਾਣਕਾਰੀ ਮਿਲਦੇ ਹੀ ਗੁਆਂਢੀਆਂ ਵੱਲੋਂ ਨੀਲਮ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਪਰ ਨੀਲਮ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।