ਪੰਜਾਬ

punjab

ETV Bharat / state

ਘਰੇਲੂ ਕਲੇਸ਼ ਤੋਂ ਤੰਗ ਆ ਕੇ ਪਿਤਾ ਨੇ ਆਪਣੇ ਬੱਚਿਆਂ ਸਣੇ ਖਾਧਾ ਜ਼ਹਿਰ, ਇੱਕ ਬੱਚੇ ਦੀ ਮੌਤ - faridkot

ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਪਰਿਵਾਰਿਕ ਕਲੇਸ਼ ਕਰਕੇ ਪਿਤਾ ਵਲੋਂ ਆਪਣੇ ਬੱਚਿਆਂ ਸਣੇ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ

By

Published : Aug 21, 2019, 11:40 PM IST

ਫ਼ਰੀਦੋਕਟ: ਕੋਟਕਪੂਰਾ ਵਿੱਚ ਪਿਤਾ ਚਰਨਜੀਤ ਸਿੰਘ ਵੱਲੋਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚਰਨਜੀਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਨੁੰਹ ਕਰੀਬ ਡੇਢ ਸਾਲ ਤੋਂ ਉਹ ਉਸ ਦੇ ਪੁੱਤਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਰਹਿ ਰਹੀ ਸੀ।

ਇਹ ਵੀ ਪੜ੍ਹੋ: ਰੂਪਨਗਰ 'ਚ ਸਤਲੁਜ ਦੀ ਤਬਾਹੀ 'ਤੇ ਈਟੀਵੀ ਭਾਰਤ ਦੀ Exclusive ਰਿਪੋਰਟ

ਇਸ ਦੇ ਨਾਲ ਹੀ ਕਈ ਵਾਰ ਉਸ ਦੇ ਪੁੱਤਰ ਨੂੰ ਘਰ ਆਉਣ ਨੂੰ ਕਿਹਾ ਪਰ ਘਰ ਨਹੀਂ ਆਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ 2 ਬੱਚਿਆਂ ਨੂੰ ਸਲਫ਼ਾਸ ਦੇ ਕੇ ਖ਼ੁਦ ਵੀ ਗੋਲੀਆਂ ਖਾ ਲਈਆਂ। ਉਨ੍ਹਾਂ ਦੱਸਿਆ ਕਿ ਇੱਕ ਬੱਚੇ ਦੀ ਮੌਤ ਹੋ ਗਈ ਪਰ, ਪਿਤਾ ਚਰਨਜੀਤ ਤੇ ਕੁੜੀ ਦੀ 72 ਘੰਟੇ ਤੱਕ ਹਾਲਾਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਮ੍ਰਿਤਕ ਨੇ ਇਹ ਕਦਮ ਚੁੱਕਿਆ।

ਵੀਡੀਓ

ਉੱਥੇ ਹੀ ਕੋਟਕਪੂਰਾ ਦੇ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ਰੀਦਕੋਟ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਚਰਨਜੀਤ ਨੇ ਆਪਣੇ ਦੋ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ ਖਾ ਲਈ ਹੈ ਤੇ ਜਿਸ ਕਾਰਨ ਚਰਨਜੀਤ ਦੇ 11 ਸਾਲ ਦੇ ਬੇਟੇ ਦੀ ਮੌਤ ਹੋ ਗਈ ਹੈ ਤੇ 8 ਸਾਲ ਦੀ ਕੁੜੀ ਤੇ ਪਿਤਾ ਚਰਨਜੀਤ ਜ਼ੇਰੇ ਇਲਾਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ।

ABOUT THE AUTHOR

...view details