ਫ਼ਰੀਦਕੋਟ: ਸੰਗਰੂਰ 'ਚ ਮਾਂਪਿਆ ਦਾ ਇਕਲੌਤਾ ਪੁੱਤਰ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਬੇਧਿਆਨੀ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਭਾਵੇਂ ਸੂਬੇ ਦੇ ਮੁੱਖ ਮੰਤਰੀ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਸੂਬੇ ਅੰਦਰ ਕੋਈ ਵੀ ਬੋਰਵੈਲ ਖੁੱਲ੍ਹਾ ਨਾ ਹੋਵੇ ਪਰ ਇਕੱਲਾ ਬੋਰਵੈਲ ਹੀ ਨਹੀਂ ਹੈ, ਜਿਸ ਕਾਰਨ ਮਾਸੂਮ ਬੇਵਕਤੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਫ਼ਰੀਦਕੋਟ 'ਚ ਕਿਸੇ ਵੀ ਸਮੇਂ ਵਾਪਰ ਸਕਦੀ ਹੈ ਦੁਰਘਟਨਾ, ਹਰ ਗਲੀ 'ਚ ਉਡੀਕ ਰਹੀ ਮੌਤ - ਸੰਗਰੂਰ
ਫ਼ਰੀਦਕੋਟ 'ਚ ਬਿਜਲੀ ਦੇ ਮੀਟਰ ਇੰਨੀ ਅਣਗਹਿਲੀ ਨਾਲ ਲਗਾਏ ਗਏ ਹਨ ਕਿ ਬੱਚੇ ਅਸਾਨੀ ਨਾਲ ਬਿਜਲੀ ਦੇ ਖੁੱਲ੍ਹੇ ਮੀਟਰ ਤੇ ਤਾਰਾਂ ਦੇ ਜੋੜ ਦੇ ਸੰਪਰਕ 'ਚ ਆ ਸਕਦੇ ਹਨ। ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵੀ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।
ਫ਼ਰੀਦਕੋਟ ਪ੍ਰਸ਼ਾਸਨ ਅਤੇ ਪੀ.ਐਸ.ਪੀ.ਸੀ.ਐਲ ਦੀ ਲਾਪਰਵਾਹੀ ਨਾਲ ਘਰਾਂ ਦੇ ਬਾਹਰ ਲੱਗੇ ਮੀਟਰ ਇੱਥੇ ਜ਼ਮੀਨ ਛੋਹ ਰਹੇ ਹਨ। ਬਿਜਲੀ ਦੇ ਖੁੱਲ੍ਹੇ ਮੀਟਰ ਤੇ ਤਾਰਾਂ ਦੇ ਜੋੜ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਬਿਜਲੀ ਦੇ ਮੀਟਰ ਜੋ ਇੰਨੀ ਅਣਗਹਿਲੀ ਨਾਲ ਲਗਾਏ ਗਏ ਹਨ, ਛੋਟੇ ਬੱਚੇ ਅਸਾਨੀ ਨਾਲ ਇਹਨਾਂ ਦੇ ਸੰਪਰਕ 'ਚ ਆ ਸਕਦੇ ਹਨ।
ਦਸੱਣਯੋਗ ਹੈ ਕਿ ਬਿਜਲੀ ਦੀਆਂ ਤਾਰਾਂ ਨਾਲੀ ਦੇ ਪਾਣੀ ਦੇ ਸੰਪਰਕ 'ਚ ਅਸਾਨੀ ਨਾਲ ਆ ਰਹੀਆਂ ਹਨ, ਜਿਸ ਨਾਲ ਬੱਚੇ ਹੀ ਨਹੀ ਸਥਾਨਕ ਲੋਕ ਵੀ ਇਸ ਦੇ ਸ਼ਿਕਾਰ ਬਣ ਸਕਦੇ ਹਨ। ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵੀ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।