ਫਰੀਦਕੋਟ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ ਅਤੇ ਪਾਰਟੀਆਂ ਵੱਲੋਂ ਜਿੱਥੇ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ, ਦੂਜੇ ਪਾਸੇ ਚੋਣ ਅਖਾੜੇ ਵਿੱਚ ਬੀਜੇਪੀ ਪ੍ਰਤੀ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਵੱਲੋਂ ਫ਼ਰੀਦਕੋਟ ਵਿੱਚ ਲੱਗੇ ਨਰਿੰਦਰ ਮੋਦੀ ਦੇ ਪੋਸਟਰ ਪਾੜੇ (farmers tore down BJP posters In Faridkot) ਗਏ ਅਤੇ ਉਹਨਾਂ ਕਿਹਾ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਜਾਰੀ ਰਹੇਗਾ।
ਇਹ ਵੀ ਪੜੋ:Punjab Assembly Election 2022: ਪੰਜਾਬ ਕਾਂਗਰਸ ’ਚ ਟਿਕਟਾਂ ’ਤੇ ਫਸਿਆ ਪੇਚ, ਸਬ ਕਮੇਟੀ ਗਠਿਤ
ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਆਗੂ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਫ਼ਰੀਦਕੋਟ ਦੇ ਵਿਚ ਸਰਕਾਰੀ ਜਗ੍ਹਾ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲੱਗੇ ਹੋਏ ਹਨ ਜਿਨ੍ਹਾਂ ਨੂੰ ਫ਼ਰੀਦਕੋਟ ਪ੍ਰਸਾਸਨ ਉਤਾਰਨ ਦੀ ਹਿੰਮਤ ਨਹੀਂ ਰੱਖਦੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਹ ਪੋਸਟਰ ਪਾੜੇ (farmers tore down BJP posters In Faridkot) ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਉਨ੍ਹਾਂ ਦਾ ਰੋਸ ਇਸ ਤਰ੍ਹਾ ਜਾਰੀ ਰਹੇਗਾ, ਕਿਉਂਕਿ ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜੋ ਮੰਗਾਂ ਮੰਨੀਆਂ ਗਈਆਂ ਸਨ, ਉਨ੍ਹਾਂ ਉਤੇ ਸਰਕਾਰ ਖਰੀ ਨਹੀਂ ਉੱਤਰੀ ਜਿਸ ਕਾਰਨ ਉਨ੍ਹਾਂ ਵਿਰੋਧ ਇਸ ਤਰ੍ਹਾ ਪੰਜਾਬ ’ਚ ਹੁੰਦਾ ਰਹੇਗਾ।
ਇਹ ਵੀ ਪੜੋ:ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ