ਫਰੀਦਕੋਟ: ਜ਼ਿਲ੍ਹੇ ਵਿੱਚ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਆਗੂ ਮੱਘਰ ਸਿੰਘ ਮਰਨ ਵਰਤ ਉੱਤੇ ਬੈਠੇ ਹੋਏ ਹਨ, ਜਿਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਹਾਂ ਦਾ ਭਾਰ ਅਤੇ ਸ਼ੂਗਰ ਲੈਵਲ ਕਾਫੀ ਘੱਟ ਗਿਆ ਹੈ।
ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਹਾਲਤ ਕਿਸਾਨਾਂ ਦੀ ਵਿਗੜੀ ਹਾਲਤ: ਸਿਹਤ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦਾ ਸ਼ੂਗਰ ਲੈਵਲ ਮਹਿਜ 23 ਉੱਤੇ ਪਹੁੰਚ ਗਿਆ ਹੈ ਜਦਕਿ ਨਾਰਮਲ ਸ਼ੂਗਰ ਲੈਵਲ ਘੱਟੋ ਘੱਟ 80 ਹੋਣਾ ਚਾਹੀਦਾ ਹੈ।
ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਹਾਲਤ ਕਿਸਾਨ ਧਰਨਾ 6ਵੇਂ ਦਿਨ ਵਿੱਚ ਦਾਖਲ: ਦੱਸ ਦਈਏ ਕਿ ਕਿਸਾਨ ਧਰਨਾ 6ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਦਾ ਮਰਨ ਵਰਤ ਤੀਜ਼ੇ ਦਿਨ ਵੀ ਜਾਰੀ ਹੈ। ਮੈਡੀਕਲ ਟੀਮ ਵੱਲੋਂ ਲਗਾਤਾਰ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਐਂਬੂਲੈਸ ਅਤੇ ਫਾਇਰ ਬ੍ਰਿਗੇਡ ਅਮਲਾ ਤੈਨਾਤ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕਿਸਾਨੀ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੀ ਜਿਆਦਾ ਤੇਜ਼ ਕੀਤਾ ਜਾਵੇਗਾ।
ਕਿਸਾਨ ਧਰਨਾ 6ਵੇਂ ਦਿਨ ਵਿਚ ਦਾਖਲ ਡੱਲੇਵਾਲ ਨੇ ਕਿਸਾਨਾਂ ਨੂੰ ਕੀਤੀ ਅਪੀਲ: ਉੱਥੇ ਹੀ ਦੂਜੇ ਪਾਸੇ ਮਰਨ ਵਰਤ ਉੱਤੇ ਬੈਠੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਵੁਕ ਹੋ ਕੇ ਕੋਈ ਹੋਰ ਕਿਸਾਨ ਮਰਨ ਵਰਤ ਉੱਤੇ ਨਾ ਬੈਠਣ ਅਤੇ ਉਹ ਖੁਦ ਠੀਕ ਹਨ ਅਤੇ ਜਿੱਤਣ ਤੱਕ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ੂਗਰ ਲੈਵਲ ਘੱਟਣ ਨਾਲ ਜੱਟਾਂ ਨੂੰ ਕੋਈ ਫਰਕ ਨਹੀਂ ਪੈਦਾ ਹੈ ਉਹ ਚੜ੍ਹਦੀ ਕਲਾ ਵਿੱਚ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਮੇਰੇ ਨਾਲ ਮਰਨ ਵਰਤ ਉੱਤੇ ਬੈਠੇ ਸਾਥੀਆਂ ਦਾ ਮਰਨ ਵਰਤ ਖੁਲ੍ਹਵਾਇਆ ਜਾਵੇਗਾ।
ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਹਾਲਤ ਇਹ ਵੀ ਪੜੋ:ਧਾਗਾ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ, ਸਾਰਾ ਸਾਮਾਨ ਸੜ ਕੇ ਸੁਆਹ