ਪੰਜਾਬ

punjab

ETV Bharat / state

ਹੁਣ ਕਿਸਾਨਾਂ ਨੇ ਘੇਰਿਆ ਇਹ ਵਿਧਾਇਕ - ਕਿਰਤੀ ਕਿਸਾਨ ਯੂਨੀਅਨ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਪਹੁੰਚੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦਾ ਕਿਰਤੀ ਕਿਸਾਨ ਯੂਨੀਅਨ ਵਲੋਂ ਘਿਰਾਓ ਕੀਤਾ ਗਿਆ ਅਤੇ ਵਿਧਾਇਕ ਨੂੰ ਘੇਰ ਕੇ ਸਵਾਲ ਕੀਤੇ ਗਏ।

ਹੁਣ ਕਿਸਾਨਾਂ ਨੇ ਘੇਰਿਆ ਇਹ ਵਿਧਾਇਕ
ਹੁਣ ਕਿਸਾਨਾਂ ਨੇ ਘੇਰਿਆ ਇਹ ਵਿਧਾਇਕ

By

Published : Aug 29, 2021, 10:26 AM IST

ਫਰੀਦਕੋਟ:ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਕ ਪਾਰਟੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ, ਜਿਥੇ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ, ਉਥੇ ਹੀ ਕਾਂਗਰਸੀ ਆਗੂਆਂ ਨੂੰ ਵੀ ਕਿਸਾਨਾਂ ਵਲੋਂ ਸਵਾਲ ਕੀਤੇ ਜਾ ਰਹੇ ਹਨ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਪਹੁੰਚੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦਾ ਕਿਰਤੀ ਕਿਸਾਨ ਯੂਨੀਅਨ ਵਲੋਂ ਘਿਰਾਓ ਕੀਤਾ ਗਿਆ ਅਤੇ ਵਿਧਾਇਕ ਨੂੰ ਘੇਰ ਕੇ ਸਵਾਲ ਕੀਤੇ ਗਏ।

ਇਹ ਵੀ ਪੜੋ: ਟੋਕੀਓ ਪੈਰਾਲੰਪਿਕਸ: ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਇਸ ਮੌਕੇ ਯੂਨੀਅਨ ਦੇ ਆਗੂਆਂ ਵਲੋਂ ਵਿਧਾਇਕ ਨੂੰ ਕਿਸਾਨੀ ਕਰਜ਼ਿਆ ਬਾਰੇ ਵਾਇਦਾ ਖਿਲਾਫ਼ੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁਦੇ ਤੇ ਸਵਾਲ ਪੁੱਛੇ ਗਏ ਅਤੇ ਨਾਲ ਹੀ ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਉੰਨਾ ਚਿਰ ਰੱਦ ਕਰਨ ਬਾਰੇ ਕਿਹਾ ਗਿਆ ਜਿਨ੍ਹਾਂ ਚਿਰ ਦਿਲੀ ਮੋਰਚਾ ਚੱਲ ਰਿਹਾ।

ਹੁਣ ਕਿਸਾਨਾਂ ਨੇ ਘੇਰਿਆ ਇਹ ਵਿਧਾਇਕ

ਉਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ਕਿਸਾਨਾਂ ਵਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਉਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਹਨ।

ਇਹ ਵੀ ਪੜੋ: ਹੁਣ ਜਲ੍ਹਿਆਂਵਾਲੇ ਬਾਗ ’ਚ ਰਾਤ ਨੂੰ ਵੀ ਹੋਵੇਗਾ ਮਨਮੋਹਕ ਦ੍ਰਿਸ਼, ਦੇਖੋ ਵੀਡੀਓ

ABOUT THE AUTHOR

...view details