ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਖੱਚੜਾਂ (Village Khachran of the district) ਦੇ ਕਿਸਾਨਾਂ (Farmers) ਇਹਨੀਂ ਦਿਨੀ ਬਾਕੀ ਕਿਸਾਨਾਂ (Farmers) ਲਈ ਮਿਸਾਲ ਵਜੋਂ ਸਾਹਮਣੇ ਆ ਰਹੇ ਹਨ। ਪਿੰਡ ਕਿਸਾਨਾਂ ਨੇ ਬਦਲਵੀਂ ਖੇਤੀ ਨੂੰ ਅਪਣਾਉਣ ਦਾ ਯਤਨ ਕਰਦਿਆਂ ਜਿੱਥੇ ਬੀਤੇ ਵਰ੍ਹੇ ਪਿੰਡ ਵਿੱਚ ਮੱਕੀ ਦੀ ਫ਼ਸਲ ਦੀ ਬਿਜਾਈ (Sowing of maize crop) ਮਹਿਜ 15 ਏਕੜ ਦੇ ਕਰੀਬ ਸੀ, ਉੱਥੇ ਹੀ ਇਸ ਵਾਰ ਇਹ ਬਿਜਾਈ ਵਧ ਕੇ 150 ਏਕੜ ਦੇ ਕਰੀਬ ਹੋ ਗਈ ਹੈ। ਜਿੱਥੇ ਕਿਸਾਨ (Farmers) ਬਦਲਵੀਂ ਖੇਤੀ ਨਾਲ ਅਪਣਾ ਕੇ ਮੁਨਾਫਾ ਕਮਾਉਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਪਾਣੀ ਬੱਚਤ ਵੀ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿੱਚ ਇਸ ਵਾਰ 150 ਏਕੜ ਦੇ ਕਰੀਬ ਮੱਕੀ ਦੀ ਬਿਜਾਈ (Sowing of maize crop) ਕੀਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਹਰੇ ਚਾਰੇ ਦੇ ਅਚਾਰ ਲਈ 70 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ। ਜਿਸ ਨਾਲ ਪਾਣੀ ਦੀ ਬੱਚਣ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫਸਲ ‘ਤੇ ਇੱਕ ਏਕੜ ਵਿੱਚ ਕਰੀਬ 10 ਤੋਂ 15 ਹਜ਼ਾਰ ਰੁਪਏ ਤੱਕ ਦਾ ਖਰਚਾ ਹੁੰਦਾ ਹੈ ਅਤੇ ਇਸ ਤੋਂ ਆਮਦਨ ਪ੍ਰਤੀ ਏਕੜ ਕਰੀਬ 30 ਹਜ਼ਾਰ ਰੁਪਏ ਹੁੰਦੀ ਹੈ। ਜੇਕਰ ਸਿੱਦੇ ਤੌਰ ‘ਤੇ ਮੰਨਿਆ ਜਾਵੇ ਤਾਂ ਖਰਚਾ ਕੱਢ ਕੇ ਅੱਧ ਬਚਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਤੋਂ ਬਾਅਦ ਉਹ ਉਸੇ ਜ਼ਮੀਨ ਵਿੱਚ ਪਛੇਤੇ ਝੋਨੇ ਪੀਆਰ 126 (Paddy PR 126) ਦੀ ਕਾਸ਼ਤ ਕਰਦੇ ਹਨ, ਉਸ ਸਮੇਂ ਬਾਰਸ਼ਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੁੰਦਾ ਹੈ ਅਤੇ ਪਾਣੀ ਦੀ ਜਿਆਦਾ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਕਰਨ ਨਾਲ ਜਿੱਥੇ 2 ਫ਼ਸਲਾਂ 6 ਮਹੀਨਿਆ ਅੰਦਰ ਕਿਸਾਨ ਇੱਕੋ ਜ਼ਮੀਨ ਵਿੱਚੋਂ ਲੈ ਕੇ ਮੁਨਾਫਾ ਵੀ ਕਮਾ ਲੈਂਦਾ ਹੈ ਅਤੇ ਪਾਣੀ ਦੀ ਬੱਚਤ ਵੀ ਕਰ ਲੈਂਦਾ। ਪਿੰਡ ਦੇ ਕਿਸਾਨਾਂ ਨੇ ਸਰਕਾਰ ਅਤੇ ਖੇਤੀ ਬਾੜੀ ਵਿਭਾਗ ‘ਤੇ ਇਤਰਾਜ ਜਤਾਉਂਦਿਆ ਕਿਹਾ ਕਿ ਪਿਛਲੇ ਕਰੀਬ 40 ਸਾਲਾਂ ਵਿੱਚ ਕਦੀ ਵੀ ਉਹਨਾਂ ਆਪਣੇ ਪਿੰਡ ਵਿੱਚ ਖੇਤੀਬਾੜੀ ਵਿਭਾਗ ਦਾ ਕੋਈ ਸੈਮੀਨਾਰ ਜਾ ਅਧਿਕਾਰੀ ਨਹੀਂ ਵੇਖਿਆ।