ਫਰੀਦਕੋਟ:ਭਾਰਤੀ ਪਹਿਲਵਾਨ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਚਰਨ ਸਿੰਘ ਵਿਰੁੱਧ ਧਰਨੇ 'ਤੇ ਬੈਠੇ ਹਨ। ਇਸ ਧਰਨੇ ਨੂੰ ਅੱਜ 12 ਦਿਨ ਹੋ ਗਏ ਹਨ। ਹਰ ਰੋਜ਼ ਪਹਿਲਵਾਨਾਂ ਦਾ ਇਹ ਪ੍ਰਦਰਸ਼ਨ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਵਿਰੋਧ ਪ੍ਰਦਰਸ਼ਨ ਦੇ ਹੱਕ ਵਿਚ ਹੁਣ ਕਿਸਾਨ ਆਗੂ ਵੀ ਉਤਰ ਆਏ ਹਨ। ਜਿੱਥੇ ਪਹਿਲਾਂ ਰਾਕੇਸ਼ ਟਿਕੈਤ ਨੇ ਸਾਥ ਦਿੱਤਾ ਮਿਲਣ ਪਹੁੰਚੇ ਉਥੇ ਹੀ ਹੁਣ। ਇਸੇ ਲੜੀ ਵਿਚ ਨਾਮ ਜੁੜਿਆ ਹੈ SKM ਗੈਰ ਰਾਜਨੀਤਕ ਦੇ ਆਗੂ ਅਤੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦਾ।ਜਿੰਨਾ ਦੀ ਅਗਵਾਈ ਹੇਠ ਅੱਜ ਫਰੀਦਕੋਟ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਭਾਰਤ ਦੀ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।
ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ (ਭਾਰਤ) ਵੱਲੋ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ ਅਤੇ ਇੱਜ਼ਤ ਦੀ ਲੜਾਈ ਲੜ ਰਹੀਆਂ ਹਨ। ਧੀਆਂ ਸਭ ਦੀਆ ਸਾਂਝੀਆਂ,ਧੀ ਦੀ ਇੱਜ਼ਤ ਹਰ ਬਾਪ,ਹਰ ਭਾਈ ਦੀ ਇੱਜ਼ਤ,ਇਹ ਕਿਸੇ ਧਰਮ ਜਾਤ ਦਾ ਮਸਲਾ ਨਹੀ, ਇਹ ਧੀਆਂ ਭੈਣਾਂ ਦੀ ਇੱਜਤ ਦਾ ਮਸਲਾ,ਧੀਆਂ ਲਈ ਇਨਸਾਫ ਦੀ ਲੜਾਈ ਵਿੱਚ SKM ਗੈਰ ਰਾਜਨੀਤਿਕ (ਭਾਰਤ) ਧੀਆਂ ਭੈਣਾਂ ਦੇ ਨਾਲ
'ਬੇਟੀ ਬਚਾਓ ਬੇਟੀ ਪੜ੍ਹਾਓ': ਦੇਸ਼ ਦਾ ਖੇਡਾਂ ਵਿੱਚ ਦੁਨੀਆ ਦੇ ਵੱਖ ਵੱਖ ਕੋਨੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਵਾਲੀਆਂ ਧੀਆਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਦੇ ਹੋਏ ਪੂਰੇ ਭਾਰਤ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਦਿੱਤੇ ਦਿੱਤੇ ਗਏ ਹਨ। ਜਗਜੀਤ ਸਿੰਘ ਡੱਲੇਵਾਲ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਮਾਣਯੋਗ ਪ੍ਰਧਾਨ ਮੰਤਰੀ ਜੀ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਨਾਅਰਾ ਦਿੰਦੇ ਹਨ ,ਉਥੇ ਦੂਜੇ ਪਾਸੇ ਉਨ੍ਹਾਂ ਦਾ ਹੀ ਮੈਂਬਰ ਆਫ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਮਹਿਲਾ ਪਹਿਲਵਾਨਾਂ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ।