Fridkot News : ਕਿਸਾਨ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ ਪਰ ਟਿਕਟ ਹੋਈ ਗੁੰਮ, ਮੁੱਖ ਮੰਤਰੀ ਤੋਂ ਲਾਈ ਇਨਸਾਫ਼ ਦੀ ਗੁਹਾਰ ਫਰੀਦਕੋਟ :ਫਰੀਦਕੋਟ ਦੇ ਨੇੜਲੇ ਪਿੰਡ ਗੋਲੇਵਾਲਾ ਦੇ ਕਿਸਾਨ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ ਪਰ ਇਸ ਕਿਸਾਨ ਕੋਲੋਂ ਲਾਟਰੀ ਦੀ ਟਿਕਟ ਗੁੰਮ ਹੋ ਗਈ। ਜਿਸ ਕਾਰਨ ਹੁਣ ਉਸ ਨੂੰ ਰਾਸ਼ੀ ਨਹੀਂ ਮਿਲ ਰਹੀ। ਇਸ ਤੋਂ ਦੁਖੀ ਕਿਸਾਨ ਨੇ ਸੂਬਾ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰਮਜੀਤ ਸਿੰਘ ਵਾਸੀ ਗੋਲੇਵਾਲਾ 4 ਜੂਨ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ, ਜਿਥੇ ਉਸ ਨੇ 200 ਰੁਪਏ ਖਰਚ ਕੇ ਲਾਟਰੀ ਦੀ ਇਕ ਟਿਕਟ ਖਰੀਦੀ, ਜਿਸ ਦਾ ਨੰਬਰ 8418105 ਸੀ।
ਇਹ ਲਾਟਰੀ ਟਿਕਟ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਾਗਾਲੈਂਡ ਦੇ ਜਿੰਦਲ ਲਾਟਰੀ ਵਿਕਰੇਤਾ ਤਲਵੰਡੀ ਸਾਬੋ ਵਲੋਂ ਵੇਚੀ ਗਈ ਸੀ ਅਤੇ ਇਸ ਲਾਟਰੀ ਦੇ ਇਨਾਮ ਦੀ ਰਾਸ਼ੀ ਡੇਢ ਕਰੋੜ ਰੁਪਏ ਸੀ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਕਿਸਾਨ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ, ਪਰ ਉਸ ਤੋਂ ਟਿਕਟ ਹੀ ਗੁੰਮ ਹੋ ਗਈ। ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਪਰ ਕਿਸਾਨ ਨੇ CM ਭਗਵੰਤ ਮਾਨ ਨੂੰ ਇਨਾਮੀ ਰਾਸ਼ੀ ਦਿਵਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਉਸਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਲਾਟਰੀ ਵੇਚਣ ਵਾਲੇ ਨੂੰ ਉਸਨੇ ਲਾਟਰੀ ਦਿਖਾਈ ਤਾਂ ਉਸਨੇ ਕਿਹਾ ਕਿ ਲਾਟਰੀ ਖਾਲੀ ਹੈ। ਇਹ ਸੁਣ ਕੇ ਉਸ ਨੇ ਲਾਟਰੀ ਦੀ ਟਿਕਟ ਉੱਥੇ ਹੀ ਸੁੱਟ ਦਿੱਤੀ।
ਟਿਕਟ ਵਿਕਰੇਤਾ ਨੇ ਦੱਸੀ ਸੀ ਲਾਟਰੀ ਖਾਲੀ: ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਉਹ ਵਿਕਰੇਤਾ ਘਰ ਆਇਆ, ਜਿਸ ਤੋਂ ਉਸਨੇ ਲਾਟਰੀ ਖਰੀਦੀ ਸੀ। ਵਿਕਰੇਤਾ ਨੇ ਦੱਸਿਆ ਕਿ ਉਸ ਦਾ ਪਹਿਲਾ ਨੰਬਰ ਲਾਟਰੀ ਵਿੱਚ ਲੱਗਿਆ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਪਰ ਖੁਸ਼ੀ ਕੁਝ ਸਮੇਂ ਬਾਅਦ ਖੁਸ਼ੀ ਗਾਇਬ ਹੋ ਗਈ। ਕਰਮਜੀਤ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫਰੀਦਕੋਟ ਵਿੱਚ ਹੀ ਸੁੱਟ ਦਿੱਤੀ ਸੀ। ਜਿਸ ਨੂੰ ਲੱਭਣ ਲਈ ਉਹ ਉੱਥੇ ਗਿਆ ਸੀ, ਪਰ ਹੁਣ ਉਸ ਨੂੰ ਉਸ ਦੀ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ, ਅਜਿਹੇ ਵਿੱਚ ਹੁਣ ਕਰਮਜੀਤ ਸਿੰਘ ਨੇ ਸੂਬਾ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਲਾਟਰੀ ਦੇ ਜਿੱਤੇ ਪੈਸੇ ਉਸ ਨੂੰ ਦਿੱਤੇ ਜਾਣ, ਕਿਉਂਕਿ ਉਸਨੇ ਲਾਟਰੀ ਖਰੀਦੀ ਸੀ, ਇਸਦਾ ਰਿਕਾਰਡ ਉਸਦੇ ਕੋਲ ਹੈ, ਪਰ ਲਾਟਰੀ ਟਿਕਟ ਗੁੰਮ ਹੋ ਗਈ ਹੈ।
ਲਾਟਰੀ ਵਿਕਰੇਤਾ ਨੇ ਦੱਸਿਆ ਇਲਜ਼ਾਮਾਂ ਨੂੰ ਝੂਠ :ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਿਕ ਹੀ ਲਾਟਰੀ ਦਾ ਇਨਾਮ ਮਿਲੇਗਾ। ਪੈਸੇ ਕਰਮਜੀਤ ਸਿੰਘ ਨੂੰ ਮਿਲ ਜਾਣਗੇ ਅਤੇ ਉਸ ਨੂੰ ਉਸਦੀ ਕਮੀਸ਼ਨ। ਕਰਮਜੀਤ ਸਿੰਘ ਨੂੰ ਟਿਕਟ ਵੇਚਣ ਵਾਲੇ ਦਮਦਮਾ ਸਾਹਿਬ ਦੇ ਸਤਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਚਾਰ ਜੂਨ ਨੂੰ ਇਹ ਟਿਕਟ ਕਰਮਜੀਤ ਸਿੰਘ ਵਾਸੀ ਗੋਲੇਵਾਲਾ ਨੂੰ ਵੇਚੀ ਸੀ। ਕਰਮਜੀਤ ਸਿੰਘ ਅਤੇ ਉਸਦੇ ਨਾਲ ਉਸ ਦਿਨ ਤਲਵੰਡੀ ਸਾਬੋ ਗਏ ਵਿਅਕਤੀਆਂ ਨੇ ਇਸ ਸਾਰੇ ਮਾਮਲੇ ਬਾਰੇ ਮੀਡੀਆ ਨਾਲ ਖੁਲਕੇ ਗਲਬਾਤ ਕੀਤੀ ਅਤੇ ਕਰਮਜੀਤ ਸਿੰਘ ਸਮੇਤ ਸਾਰਿਆ ਨੇ ਜਿੱਤਿਆ ਹੋਇਆ ਇਨਾਮ ਲੈਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੂਜੇ ਪਾਸੇ ਫਰੀਦਕੋਟ ਦੇ ਲਾਟਰੀ ਵਿਕਰੇਤਾ ਨੇ ਉਸ ਉਪਰ ਲਗਾਏ ਅਰੋਪਾ ਨੂੰ ਗਲਤ ਦਸਦਿਆਂ ਕਿਹਾ ਕਿ ਉਸ ਕੋਲ ਬਹੁਤ ਲੋਕ ਆਉਂਦੇ ਹੈ ਉਨ੍ਹਾਂ ਵਲੋਂ ਤਾਂ ਸਹੀ ਦੱਸਿਆ ਜਾਂਦਾ ਹੈ ਕਿਓਂਕਿ ਉਨ੍ਹਾਂ ਨੂੰ ਗਲਤ ਦੱਸਣ ਦਾ ਕੋਈ ਫਾਇਦਾ ਨਹੀਂ ਮਿਲਦਾ ਉਹ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਬਾਕੀ ਜੋ ਵੀ ਉਸ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਉਹ ਜਵਾਬ ਦੇਣ ਲਈ ਤਿਆਰ ਹੈ।